ਲੁਧਿਆਣਾ —ਫੋਕਲ ਪੁਆਇੰਟ ਇਲਾਕੇ 'ਚ ਫਰਜ਼ੀ ਨਾਕਾ ਲਗਾ ਕੇ ਪੈਸੇ ਬਟੋਰਨ ਵਾਲੇ ਅਸਲੀ ਪੁਲਸ ਵਾਲਿਆਂ ਨੂੰ ਲੋਕਾਂ ਨੇ ਘੇਰ ਲਿਆ। ਅਸਲੀਅਤ ਪਤਾ ਲੱਗਣ ਦੇ ਬਾਵਜੂਦ ਮੁਲਾਜ਼ਮ ਜਦੋਂ ਰੋਹਬ ਝਾੜਨ ਲੱਗੇ ਤਾਂ ਲੋਕਾਂ ਨੇ ਸੀ.ਪੀ. ਡਾ. ਸੁਖਚੈਨ ਸਿੰਘ ਗਿੱਲ ਨੂੰ ਫੋਨ ਲਗਾ ਦਿੱਤਾ, ਜਿਨ੍ਹਾਂ ਨੇ ਐੱਸ.ਐੱਚ.ਓ. ਨੂੰ ਮੌਕੇ 'ਤੇ ਭੇਜਿਆ ਅਤੇ ਤੁਰੰਤ ਏ.ਐੱਸ.ਆਈ. ਰਵੀ ਕੁਮਾਰ ਅਤੇ ਸਿਪਾਹੀ ਦਲਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ। ਦੋਵਾਂ ਦੇ ਖਿਲਾਫ ਇੰਕਵਾਇਰੀ ਬੈਠਾ ਦਿੱਤੀ ਹੈ। ਹੈਰਾਨੀ ਇਹ ਹੈ ਕਿ ਦੋਵੇਂ ਮੁਲਾਜ਼ਮ ਪੀ.ਸੀ.ਆਰ. ਦੇ ਮੁਲਾਜ਼ਮ ਹਨ ਅਤੇ ਖੁਦ ਨੂੰ ਟ੍ਰੈਫਿਕ ਪੁਲਸ ਵਾਲੇ ਦੱਸ ਰਹੇ ਹਨ।
ਜਾਣਕਾਰੀ ਮੁਤਾਬਕ ਦੋਵੇਂ ਮੁਲਾਜ਼ਮ ਰੋਜ਼ ਸ਼ਾਮ ਨੂੰ ਨਾਕਾ ਲਗਾ ਕੇ ਨਿਕਲ ਜਾਂਦੇ ਸਨ, ਜਦਕਿ ਇਨ੍ਹਾਂ ਨੂੰ ਚਾਲਾਨ ਕੱਟਣ ਦਾ ਅਧਿਕਾਰ ਹੀ ਨਹੀਂ ਹੈ। ਇਨ੍ਹਾਂ ਦੇ ਕੋਲ ਚਾਲਾਨ ਕਾਪੀ ਵੀ ਨਹੀਂ ਹੈ। ਖਾਲੀ ਪੇਪਰ 'ਤੇ ਫਰਜ਼ੀ ਐਂਟਰੀ ਪਾਉਂਦੇ ਸਨ। ਦੂਜੇ ਪਾਸੇ ਘਟਨਾ ਦੇ ਬਾਅਦ ਸੀ.ਪੀ. ਨੇ ਆਰਡਰ ਜਾਰੀ ਕੀਤੇ, ਜਿਸ 'ਚ ਟ੍ਰੈਫਿਕ ਪੁਲਸ ਦੇ 50 ਮੁਲਾਜ਼ਮਾਂ ਨੂੰ ਤੁਰੰਤ ਪੁਲਸ ਲਾਈਨ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਦੀ ਜਗ੍ਹਾ ਲਾਈਨ ਤੋਂ ਨਵੇਂ ਮੁਲਾਜ਼ਮਾਂ ਨੂੰ ਡਿਊਟੀ 'ਤੇ ਤਾਇਨਾਤ ਕਰ ਦਿੱਤਾ ਗਿਆ।
ਕਾਗਜ਼ ਪੂਰੇ ਹੋਣ 'ਤੇ ਵੀ ਟੈਂਪੂ ਵਾਲਿਆਂ ਨੂੰ ਚਾਲਾਨ ਦਾ ਡਰ ਦਿਖਾ ਕੇ ਮੰਗੇ 9 ਹਜ਼ਾਰ
ਰਾਹੁਲ ਗੁਪਤਾ ਨੇ ਦੱਸਿਆ ਕਿ ਉਸ ਨੇ ਮਾਲ ਢੋਣ ਲਈ ਛੋਟਾ ਹਾਥੀ (ਟੈਂਪੂ) ਰੱਖਿਆ ਹੋਇਆ ਹੈ। ਸੋਮਵਾਰ ਸ਼ਾਮ ਉਹ ਕੰਪਨੀ ਤੋਂ ਸਾਮਾਨ ਲੋਡ ਕਰਕੇ ਫੋਕਲ ਪੁਆਇੰਟ ਵੱਲ ਜਾ ਰਿਹਾ ਸੀ। ਕੁੱਝ ਦੂਰੀ 'ਤੇ ਜਾ ਕੇ ਪੀ.ਸੀ.ਆਰ. ਗੱਡੀ 'ਚ ਸਵਾਰ ਏ.ਐੱਸ.ਆਈ. ਅਤੇ ਸਿਪਾਹੀ ਨੇ ਉਸ ਨੂੰ ਘੇਰ ਲਿਆ। ਗੱਡੀ ਦੇ ਕਾਗਜ਼ ਮੰਗੇ ਤਾਂ ਪੀੜਤ ਨੇ ਦੇ ਦਿੱਤੇ ਅਤੇ ਉਹ ਵੀ ਪੂਰੇ ਸੀ। ਜਦੋਂ ਲਾਇਸੈਂਸ ਮੰਗਿਆ ਤਾਂ ਰਾਹੁਲ ਦੇ ਕੋਲ ਲਰਨਿੰਗ ਲਾਈਸੈਂਸ ਸੀ, ਜਿਸ 'ਤੇ ਏ.ਐੱਸ.ਆਈ. ਬੋਲਿਆ ਤੇਰਾ ਚਾਲਾਨ ਹੋਵੇਗਾ ਘੱਟ ਤੋਂ ਘੱਟ 17 ਹਜ਼ਾਰ ਦਾ। ਉਸ ਨੇ ਸਿਪਾਹੀ ਨੂੰ ਕਿਹਾ ਕਿ ਇਸ ਨੂੰ ਥਾਣੇ ਲੈ ਜਾ। ਟੈਂਪੂ 'ਚ ਬੈਠਣ ਦੇ ਬਾਅਦ ਸਿਪਾਹੀ ਬੋਲਿਆ, ਜੇਕਰ ਚਾਲਾਨ ਹੋਇਆ ਤਾਂ ਤੇਰੀ ਗੱਡੀ ਜ਼ਬਤ ਹੋ ਜਾਵੇਗੀ ਪਰੇਸ਼ਾਨ ਹੋਵੇਗਾ, ਜੇਕਰ 9 ਹਜ਼ਾਰ ਹੈ ਤਾਂ ਦੇ, ਹੁਣੇ ਉਸ ਨੂੰ ਛੱਡ ਦੇਣਗੇ।
ਟੈਂਪੂ ਵਾਲੇ ਦੇ ਦੋਸਤ ਨੇ ਏ.ਐੱਸ.ਆਈ. ਪਛਾਣਿਆਂ
ਰਾਹੁਲ ਨੇ ਆਪਣੇ ਜਾਣਕਾਰ ਦੋਸਤ ਰਾਜਵੀਰ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਦਾ ਚਾਲਾਨ ਹੋ ਗਿਆ, ਉਸ ਨੂੰ 10 ਹਜ਼ਾਰ ਰੁਪਏ ਚਾਹੀਦੇ, ਜਿਸ 'ਤੇ ਰਾਜਵੀਰ ਨੇ ਉਸ ਨੂੰ ਕਿਹਾ ਕਿ ਉਹ ਮੌਕੇ 'ਤੇ ਆ ਰਿਹਾ ਹੈ। ਜਦੋਂ ਉਹ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਏ.ਐੱਸ.ਆਈ. ਰਵੀ ਕੁਮਾਰ ਨੇ ਨੇਮ ਪਲੇਟ ਵਿਜੇ ਕੁਮਾਰ ਦੀ ਲਗਾਈ ਹੋਈ ਸੀ, ਉਸ ਨੇ ਕਿਹਾ ਕਿ ਇਹ ਤਾਂ ਰਵੀ ਕੁਮਾਰ ਹੈ। ਇੰਨੇ 'ਚ ਸ਼ਾਹਿਦ ਨਾਂ ਦਾ ਸ਼ਖਸ ਆ ਗਿਆ, ਜਿਸ ਨੇ ਚਾਲਾਨ ਦਾ ਡਰਾਵਾ ਦੇ ਕੇ ਉਨ੍ਹਾਂ ਨੇ 4200 ਰੁਪਏ ਮੰਗਵਾਏ ਸੀ।
ਲੁਧਿਆਣਾ 'ਚ 720 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫਤਾਰ
NEXT STORY