ਭਵਾਨੀਗੜ੍ਹ(ਕਾਂਸਲ)- ਬਹੁਜਨ ਸਮਾਜ ਪਾਰਟੀ ਇਕਾਈ ਭਵਾਨੀਗੜ੍ਹ ਦੇ ਆਗੂਆਂ ਵੱਲੋਂ ਪਿਛਲੇ ਇਕ ਮਹੀਨੇ ਤੋਂ ਆਪਣੀਆ ਮੰਗਾਂ ਮਨਵਾਉਣ ਲਈ ਹੜਤਾਲ 'ਤੇ ਬੈਠੇ ਸਫਾਈ ਸੇਵਕਾਂ ਦੀ ਹਿਮਾਇਤ ਕਰਦਿਆਂ ਉਨ੍ਹਾਂ ਦੇ ਰੋਸ ਧਰਨੇ ਵਿੱਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਆਪਣੇ ਸੰਬੋਧਨ 'ਚ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਰਦਾਰ ਹੰਸਰਾਜ ਨਾਫਰੀਆ ਜੀ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਇਨ੍ਹਾਂ ਦੀਆ ਮੰਗਾਂ ਵੱਲ ਧਿਆਨ ਨਾ ਦੇਣਾ ਇਹ ਸਾਬਤ ਕਰਦਾ ਹੈ ਕਿ ਕਾਗਰਸ ਸਰਕਾਰ ਵਿੱਚ ਗਰੀਬ ਵਰਗ ਦੇ ਲੋਕਾਂ ਲਈ ਕੋਈ ਥਾਂ ਨਹੀਂ, ਅਮੀਰਾਂ ਨੂੰ ਗੱਫੇ ਤੇ ਗਰੀਬਾਂ ਨੂੰ ਧੱਕੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ 'ਚ ਆਈ ਕੈਪਟਨ ਸਰਕਾਰ ਨੇ ਨੌਕਰੀਆਂ ਦੇਣ ਦੀ ਬਜਾਏ ਹਰ ਘਰ ਦਾ ਬੱਚਾ-ਬੱਚਾ ਸੜਕਾਂ 'ਤੇ ਰੌਲਣ ਲਈ ਮਜਬੂਰ ਜਰੂਰ ਕਰ ਦਿੱਤਾ ਹੈ। ਜਿਸ ਕਰਕੇ ਅੱਜ ਪੰਜਾਬ ਵਿੱਚ ਹਾਹਾਕਾਰ ਮੱਚੀ ਪਈ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਅਤੇ 2004 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨੂੰ ਰਿਟਾਇਰ ਹੋਣ 'ਤੇ ਪੈਨਸ਼ਨ ਸਕੀਮ ਦਿੱਤੀ ਜਾਵੇ ਤਨਖ਼ਾਹ ਸਮੇਂ ਸਿਰ ਅਤੇ ਬੈਟ ਦਾ ਪ੍ਰਬੰਧ ਸਹੀ ਟਾਈਮ ਸਿਰ ਹੋਵੇ । ਇਸ ਮੌਕੇ ਉਨ੍ਹਾਂ ਨਾਲ ਸਰਦਾਰ ਬਗੇਲਸਿੰਘ, ਸਰਦਾਰ ਹਰਬੰਸ ਸਿੰਘ, ਪਿਰਥੀ ਸਿੰਘ, ਸਰਦਾਰ ਜੋਗਿੰਦਰ ਸਿੰਘ ਬਲਾਕ ਪ੍ਰਧਾਨ ਗੁਰਮੀਤ ਕੌਰ, ਸੁਖਵਿੰਦਰ ਕੌਰ, ਰਾਜ ਕੌਰ, ਸਿੰਦਰ ਕੌਰ, ਲਖਵਿੰਦਰ ਸਿੰਘ, ਬਿੱਟੂ ਸਿੰਘ, ਹਰੀ ਕਰਿਸ਼ਨ, ਤਰਸੇਮ ਸਿੰਘ, ਆਦਿ ਸ਼ਾਮਲ ਸਨ ।
ਸਿੱਖਿਆ ਮੰਤਰੀ ਵੱਲੋਂ ਪੰਜਾਬ ਦੇ ਸਕੂਲ ਨੰਬਰ ਇਕ ਹੋਣ ਦੇ ਅੰਕੜੇ ਨੂੰ ਜਨਤਾ ਨੇ ਨਕਾਰਿਆ : ਭਰਾਜ
NEXT STORY