ਬਾਲਿਆਂਵਾਲੀ(ਸ਼ੇਖਰ) : ਨਗਰ ਦੇ ਇਕ ਕਲਯੁੱਗੀ ਪਿਤਾ ਵੱਲੋਂ ਪਿਓ-ਧੀ ਦਾ ਪਵਿੱਤਰ ਰਿਸ਼ਤਾ ਕਲੰਕਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਥਾਣਾ ਬਾਲਿਆਂਵਾਲੀ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ 13 ਸਾਲਾ ਨਾਬਾਲਗ ਲੜਕੀ ਨੇ ਦੱਸਿਆ ਕਿ ਉਹ 8ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ 7-8 ਸਾਲ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਬਾਅਦ 'ਚ ਉਸ ਦੀ ਮਾਂ ਦਾ ਵਿਆਹ ਗੁਰਦੀਪ ਸਿੰਘ ਰਾਜੂ ਨਾਲ ਹੋ ਗਿਆ। ਕੁਝ ਦਿਨ ਪਹਿਲਾਂ ਉਹ ਆਪਣੀ ਮਾਂ ਤੇ ਮਤਰੇਏ-ਪਿਤਾ ਦੇ ਕਮਰੇ 'ਚ ਅਲੱਗ ਮੰਜੇ 'ਤੇ ਸੁੱਤੀ ਪਈ ਸੀ ਤਾਂ ਅੱਧੀ ਰਾਤ ਦੇ ਕਰੀਬ ਉਸ ਦਾ ਪਿਤਾ ਉਸ ਦੇ ਕੋਲ ਆ ਕੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਸ ਦੇ ਵਿਰੋਧ ਕਰਨ 'ਤੇ ਉਹ ਉੱਠ ਕੇ ਚਲਾ ਗਿਆ। ਸਵੇਰੇ ਉਸ ਦੇ ਮਤਰੇਏ ਪਿਤਾ ਨੇ ਉਸ ਨੂੰ ਕਿਹਾ ਕਿ ਜੇਕਰ ਰਾਤ ਬਾਰੇ ਕਿਸੇ ਨਾਲ ਗੱਲ ਕੀਤੀ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁਖੀ ਜੈ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੜਕੀ ਦੇ ਬਿਆਨਾਂ 'ਤੇ ਕਥਿਤ ਦੋਸ਼ੀ ਗੁਰਦੀਪ ਸਿੰਘ ਰਾਜੂ ਖਿਲਾਫ ਚਾਈਲਡ ਪ੍ਰੋਟੈਕਸ਼ਨ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਖੇਤਾਂ 'ਚ ਸੜ ਰਹੀ ਪਰਾਲੀ ਨਾਲ ਮੋਟਰਸਾਈਕਲ ਨੂੰ ਲਗੀ ਅੱਗ
NEXT STORY