ਬਰਨਾਲਾ(ਮੱਘਰ ਪੁਰੀ) : ਬਰਨਾਲਾ ਸ਼ਹਿਰ ਵਿਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਬੀਤੀ ਰਾਤ ਚੋਰਾਂ ਨੇ ਥਾਣਾ ਸਦਰ ਦੇ ਨਾਲ ਲੱਗਦੀਆਂ 3 ਦੁਕਾਨਾਂ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ਹਿਰ ਅੰਦਰ ਆਮ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਸ ਦੇ ਨੱਕ ਹੇਠ ਹੋਈ ਚੋਰੀ ਨੇ ਜਿਥੇ ਪੁਲਸ ਦੀ ਚੋਕਸੀ 'ਤੇ ਸਵਾਲ ਖੜੇ ਕੀਤੇ ਹਨ, ਉਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬਰਨਾਲਾ ਪੁਲਸ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ।
ਦੁਕਾਨਦਾਰਾਂ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਦਾ ਉਨ੍ਹਾਂ ਨੂੰ ਸਵੇਰੇ ਦੁਕਾਨ ਖੋਲਣ ਉਪਰੰਤ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਦੁਕਾਨਾਂ ਅੰਦਰ ਸਮਾਨ ਇਧਰ- ਉਧਰ ਖਿਲਰਿਆ ਹੋਇਆ ਸੀ ਅਤੇ ਸਮਾਨ ਸਮੇਤ ਕੁਝ ਨਕਦੀ ਵੀ ਚੋਰੀ ਹੋਈ ਹੈ। ਉਨ੍ਹਾਂ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰਦਿਆ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਚੋਰੀ ਕਰਨ ਵਾਲੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆ ਦੀ ਫੁਟੇਜ ਸਬੰਧੀ ਵੀ ਪੜਤਾਤ ਕੀਤੀ ਜਾ ਰਹੀ ਹੈ ਤਾਂ ਜੋ ਚੋਰਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ।
ਕੈਪਟਨ ਨਾਲ ਸ਼ਿਕਵੇ ਦੂਰ ਕਰ 'ਸੋਨੀ' ਨੇ ਸੰਭਾਲਿਆ ਨਵਾਂ ਅਹੁਦਾ, ਸਿੱਧੂ ਅਜੇ ਵੀ ਨਾਰਾਜ਼
NEXT STORY