ਬਠਿੰਡਾ (ਕਾਂਸਲ) - ਪੁਰਾਣੀ ਰੰਜਿਸ਼ ਦੇ ਚਲਦਿਆਂ ਬਠਿੰਡਾ ਵਿੱਚ ਦੋ ਧਿਰਾਂ ਵਿਚਾਲੇ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਧਿਰਾਂ ਵਿਚੋਂ ਇਕ ਧਿਰ ਨੇ ਪੁਲਸ ਦੀ ਇਕਪਾਸੜ ਕਾਰਵਾਈ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਖੁਦਕੁਸ਼ੀ ਕਰਨ ਵਾਲੀ ਔਰਤ ਨੇ ਕਾਂਗਰਸੀ ਵਰਕਰਾਂ ’ਤੇ ਪੁਲਸ ’ਤੇ ਦਬਾਅ ਪਾਉਣ ਦਾ ਦੋਸ਼ ਲਾਇਆ।
ਇਸ ਮਾਮਲੇ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਕਾਕਾ ਸਿੰਘ ਨੇ ਦੱਸਿਆ ਕਿ ਪੈਸੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਸਾਡਾ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਦੂਜੀ ਧਿਰ ਦੇ ਲੋਕ ਸਾਨੂੰ ਗਾਲਾਂ ਕੱਢਦੇ ਸਨ ਅਤੇ ਸਾਨੂੰ ਗਲੀ ਤੋਂ ਬਾਹਰ ਨਹੀਂ ਨਿਕਲਣ ਦਿੰਦੇ ਸੀ। ਕਾਕਾ ਨੇ ਦੱਸਿਆ ਕਿ ਰੇਨੂੰ ਨਾਂ ਦੀ ਇਕ ਔਰਤ ਦਾ ਪਤੀ ਮੇਰੀ ਪਤਨੀ ਨੂੰ ਪਿੱਛੇ ਤੋਂ ਮਾਰਨ ਆਇਆ, ਜਿਸ ਤੋਂ ਬਾਅਦ ਮੈਂ ਵੀ ਉਸ ਨੂੰ ਕੁੱਟਣ ਦੇ ਲਈ ਡੰਡਾ ਲੈ ਕੇ ਗਿਆ। ਝਗੜੇ ਤੋਂ ਬਾਅਦ ਦੂਜੀ ਧਿਰ ਦੇ ਲੋਕਾਂ ਨੇ ਗਲੀ ਵਿਚ ਲੱਗੇ ਕੈਮਰੇ ’ਚੋਂ ਸਿਰਫ ਮੇਰੀ ਹੀ ਵੀਡੀਓ ਕੱਢ ਕੇ ਸਟੇਸ਼ਨ ਵਿਚ ਦਿਖਾ ਦਿੱਤੀ ਅਤੇ ਉਲਟ ਸਾਡੇ ’ਤੇ ਗਲਤ ਦੋਸ਼ ਲਗਾਉਂਦੇ ਹੋਏ ਪਰਚਾ ਕਰਵਾ ਦਿੱਤਾ।
ਉਸ ਨੇ ਕਿਹਾ ਕਿ ਇਸ ਮਾਮਲੇ ਦੇ ਬਾਰੇ ਅਸੀਂ ਪਹਿਲਾਂ ਹੀ ਥਾਣੇ ਵਿਚ ਅਰਜ਼ੀ ਦੇ ਦਿੱਤੀ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੁਲਸ ਵਲੋਂ ਕਾਰਵਾਈ ਨਾ ਹੋਣ ਕਾਰਨ ਮੇਰੀ ਪਤਨੀ ਨੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧ ਵਿਚ ਜਦੋਂ ਕਾਂਗਰਸੀ ਵਰਕਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੇ ਬਾਰੇ ਕੁਝ ਨਹੀਂ ਜਾਣਦੇ। ਉਨ੍ਹਾਂ ਨੇ ਕਿਸੇ ਧਿਰ ਦੀ ਕੋਈ ਮਦਦ ਨਹੀਂ ਕੀਤੀ ਅਤੇ ਉਨ੍ਹਾਂ ’ਤੇ ਗਲਤ ਦੋਸ਼ ਲੱਗ ਰਹੇ ਹਨ।
ਪੁੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪੁਲਸ ਨੇ ਦੱਸਿਆ ਕਿ ਉਹ ਸਬੂਤਾਂ ਦੇ ਆਧਾਰ ’ਤੇ ਇਸ ਮਾਮਲੇ ਦੇ ਸਬੰਧ ਕਾਰਵਾਈ ਕਰਨਗੇ। ਔਰਤ ਵਲੋਂ ਜ਼ਹਿਰੀਲੀ ਚੀਜ਼ ਨਿਗਲ ਲੈਣ ਦਾ ਜੋ ਮਾਮਲਾ ਹੈ, ਉਹ ਅਜੇ ਉਨ੍ਹਾਂ ਕੋਲ ਨਹੀਂ ਆਇਆ। ਜਦੋਂ ਹੀ ਉਨ੍ਹਾਂ ਨੂੰ ਇਸ ਦੇ ਬਾਰੇ ਪੱਤਾ ਲੱਗਾ, ਉਹ ਕਾਰਵਾਈ ਕਰਨਗੇ।
ਇੰਗਲੈਂਡ ਜਾਣ ਲਈ ਦੋਸਤ ਨੂੰ ਦਿੱਤੇ 10 ਲੱਖ ਵਾਪਸ ਨਾ ਮੋੜਨ 'ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
NEXT STORY