ਬਠਿੰਡਾ (ਸੁਖਵਿੰਦਰ) : ਮੁਕਤਸਰ ਰੋਡ 'ਤੇ ਪਿੰਡ ਬੁਲਾਡੇਵਾਲਾ 'ਚ ਇਕ ਨੌਜਵਾਨ ਦੇ ਭੇਤਭਰੇ ਹਾਲਾਤਾ 'ਚ ਜ਼ਿੰਦਾ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੁਕਤਸਰ ਰੋਡ 'ਤੇ ਪਿੰਡ ਬੁਲਾਡੇਵਾਲਾ ਨਜ਼ਦੀਕ ਸਥਿਤ ਨਿੱਜੀ ਸਕੂਲ ਨਾਲ ਲੱਗਦੇ ਖੇਤਾਂ 'ਚ ਮੋਟਰ ਦੇ ਕਮਰੇ 'ਚ ਇਕ ਨੌਜਵਾਨ ਦੀ ਲਾਸ਼ ਪਈ ਹੋਈ ਸੀ। ਉਕਤ ਕਮਰੇ ਦਾ ਗੇਟ ਵੀ ਖੁੱਲ੍ਹਾ ਹੋਇਆ ਸੀ। ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਣ 'ਤੇ ਉਨ੍ਹਾਂ ਵੱਲੋਂ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰਾਂ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ 'ਤੇ ਸੰਸਥਾ ਵਰਕਰ ਮਨੀ ਕਰਨ ਸ਼ਰਮਾ ਅਤੇ ਗੌਰਵ ਸਿਵਾਨ ਮੌਕੇ 'ਤੇ ਪਹੁੰਚੇ ਅਤੇ ਥਾਣਾ ਸਦਰ ਨੂੰ ਸੂਚਿਤ ਕੀਤਾ।
ਲਾਸ਼ ਗੈਸ ਸਿਲੰਡਰ ਨਜ਼ਦੀਕ ਚੁੱਲ੍ਹੇ ਨਾਲ ਪਈ ਹੋਈ ਸੀ। ਮ੍ਰਿਤਕ ਦੇ ਸਰੀਰ ਦਾ ਵਿਚਕਾਰਲਾ ਹਿੱਸਾ ਪੂਰੀ ਤਰ੍ਹਾਂ ਸੜਿਆ ਹੋਇਆ ਸੀ। ਸੂਚਨਾ ਮਿਲਣ 'ਤੇ ਥਾਣਾ ਮੁਖੀ ਜਸਵਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ਼ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਸ ਦੀ ਮੁੱਢਲੀ ਪੜਤਾਲ ਤੋਂ ਬਾਅਦ ਸੰਸਥਾ ਵਰਕਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਸ਼ਨਾਖਤ ਮੁਕੇਸ਼ ਕੁਮਾਰ (32) ਵਾਸੀ ਭਵਲਪੁਰ (ਰਾਜਸਥਾਨ) ਵਜੋਂ ਹੋਈ ਹੈ।
ਇਕ ਸਾਲ ਤੋਂ ਸਕੂਲ 'ਚ ਲਾ ਰਿਹਾ ਸੀ ਪੱਥਰ
ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੁਲਾਡੇਵਾਲਾ ਸਥਿਤ ਨਿੱਜੀ ਸਕੂਲ 'ਚ ਪਿਛਲੇ ਇਕ ਸਾਲ ਤੋਂ ਪੱਥਰ ਲਾ ਰਿਹਾ ਸੀ। ਕੰਮ ਪੁਰਾ ਹੋਣ ਤੋਂ ਬਾਅਦ ਉਹ ਸਕੂਲ ਨਾਲ ਬਣੇ ਕਮਰੇ ਜਿੱਥੇ ਮੋਟਰ ਲੱਗੀ ਹੋਈ ਸੀ, ਉਥੇ ਇਕੱਲਾ ਹੀ ਰਹਿੰਦਾ ਸੀ। ਉਕਤ ਨੌਜਵਾਨ ਨਜ਼ਦੀਕ ਇਕ ਬਿਜਲੀ ਦੀ ਤਾਰ ਵੀ ਪਈ ਹੋਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਰੰਟ ਲੱਗਣ ਕਾਰਨ ਮੁਕੇਸ਼ ਦੀ ਮੌਤ ਹੋ ਗਈ ਤੇ ਸਪਾਰਕਿੰਗ ਹੋਣ ਕਾਰਨ ਹੌਲੀ-ਹੌਲੀ ਉਸ ਦਾ ਅੱਧਾ ਸਰੀਰ ਸੜ ਗਿਆ। ਫਿਲਹਾਲ ਪੁਲਸ ਵੱਲੋਂ ਜਾਂਚ ਜਾਰੀ ਹੈ ਅਤੇ ਮ੍ਰਿਤਕ ਦੇ ਵਾਰਿਸਾਂ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਟਕਸਾਲੀਆਂ ਦੀ ਛੱਤਰੀ 'ਤੇ ਸਾਬਕਾ ਅਕਾਲੀ ਵਿਧਾਇਕ!
NEXT STORY