ਬਠਿੰਡਾ (ਕੁਨਾਲ, ਵਰਮਾ) : ਸਰਦੀਆਂ 'ਚ ਜ਼ਿਆਦਾਤਰ ਕਸ਼ਮੀਰੀ ਮੈਦਾਨੀ ਖੇਤਰ 'ਚ ਫੇਰੀ ਲਾ ਕੇ ਗਰਮ ਕੱਪੜੇ ਵੇਚ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ ਪਰ ਇਸੇ ਦੀ ਆੜ 'ਚ ਕੁਝ ਅੱਤਵਾਦੀ ਵੀ ਇਸ ਧੰਦੇ ਨਾਲ ਜੁੜ ਗਏ। ਕਈ ਮਾਮਲਿਆਂ 'ਚ ਗ੍ਰਿਫ਼ਤਾਰੀਆਂ ਵੀ ਹੋ ਚੁੱਕੀਆਂ ਹਨ। ਬਠਿੰਡਾ 'ਚ ਵੀ ਇਸੇ ਤਰ੍ਹਾਂ ਇਕ ਕਸ਼ਮੀਰੀ ਵਿਅਕਤੀ ਨੂੰ ਕਾਲੇ ਰੰਗ ਦੀ ਬਲੈਰੋ 'ਚ ਅਣਪਛਾਤੇ ਲੋਕ ਥਾਣਾ ਸਦਰ ਕੋਲੋਂ ਉਠਾ ਕੇ ਲੈ ਗਏ। 24 ਘੰਟੇ ਗੁਜ਼ਰ ਜਾਣ ਦੇ ਬਾਵਜੂਦ ਵੀ ਉਕਤ ਕਸ਼ਮੀਰੀ ਦਾ ਕੁਝ ਪਤਾ ਨਹੀਂ ਲੱਗਾ। 55 ਸਾਲਾ ਬਸੀਰ ਅਹਿਮਦ ਗਨੀ ਵਾਸੀ ਹੰਦਵਾਨਾ ਜ਼ਿਲਾ ਕੂਪਵਾੜਾ ਜੰਮੂ-ਕਸ਼ਮੀਰ ਦੇ ਲੜਕੇ ਸ਼ਵੀਰ ਅਹਿਮਦ ਗਨੀ ਨੇ ਐੱਸ. ਐੱਸ. ਪੀ. ਬਠਿੰਡਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਉਸ ਦੇ ਪਿਤਾ ਨੂੰ ਲੱਭਿਆ ਜਾਵੇ। ਉਸ ਨੇ ਦੋਸ਼ ਲਾਏ ਕਿ ਕਾਲੇ ਰੰਗ ਦੀ ਬਲੈਰੋ ਗੱਡੀ ਜਿਸ 'ਤੇ ਪੰਜਾਬ ਸਰਕਾਰ ਲਿਖਿਆ ਹੋਇਆ ਸੀ ਅਤੇ ਪੰਜਾਬ ਪੁਲਸ ਦੀ ਸੀ, ਜਦਕਿ ਉਸ 'ਚ ਸਵਾਰ ਲੋਕ ਬਿਨਾਂ ਵਰਦੀ ਦੇ ਸੀ, ਉਸ ਦੇ ਪਿਤਾ ਨੂੰ ਚੁੱਕ ਕੇ ਲੈ ਗਏ। ਇਸ ਤਰ੍ਹਾਂ ਹੀ ਸਥਾਨਕ ਲੋਕਾਂ ਨੇ ਦੱਸਿਆ। ਉਸ ਦਾ ਕਹਿਣਾ ਹੈ ਕਿ ਉਸ ਦਾ ਪਿਤਾ ਪਿਛਲੇ 30 ਸਾਲਾਂ ਤੋਂ ਬਠਿੰਡਾ ਆ ਕੇ ਸਰਦੀਆਂ 'ਚ ਕੱਪੜੇ ਵੇਚਣ ਦਾ ਕੰਮ ਕਰਦਾ ਹੈ। ਉਹ ਦੋ ਭਰਾ ਅਤੇ ਇਕ ਭੈਣ ਵੀ ਇਥੇ ਹੀ ਕੰਮ ਕਰਦੇ ਹਨ, ਜੋ ਮਜ਼ਦੂਰੀ ਕਰ ਕੇ ਆਪਣਾ ਪੇਟ ਪਾਲਦੇ ਹਨ। ਸਾਡੀ ਕਿਸੇ ਵੀ ਇਸ ਤਰ੍ਹਾਂ ਦੇ ਸੰਗਠਨ ਨਾਲ ਗੱਲਬਾਤ ਨਹੀਂ ਹੈ, ਜੋ ਦੇਸ਼ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਹੋਵੇ। ਬਸ ਅਸੀਂ ਕਸ਼ਮੀਰੀ ਹਾਂ, ਇਸ ਲਈ ਉਸ ਦੇ ਪਿਤਾ ਨੂੰ ਚੁੱਕਿਆ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਕਸ਼ਮੀਰੀ ਸੰਗਠਨ ਦੇ ਕੁਝ ਲੋਕ ਵੀ ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਮੰਗ-ਪੱਤਰ ਦੇ ਕੇ ਕਿਹਾ ਕਿ ਬਸੀਰ ਅਹਿਮਦ ਗਨੀ ਨੂੰ ਲੱਭਿਆ ਜਾਵੇ। ਵੀਰਵਾਰ 23 ਜਨਵਰੀ ਨੂੰ ਸ਼ਾਮ ਨੂੰ ਉਕਤ ਕਸ਼ਮੀਰੀ ਨੂੰ ਜ਼ਬਰਦਸਤੀ ਚੁੱਕ ਕੇ ਗੱਡੀ 'ਚ ਪਾਇਆ ਗਿਆ। ਇਥੋਂ ਤੱਕ ਕਿ ਜੋ ਕੱਪੜੇ ਉਹ ਵੇਚਣ ਲਈ ਲੈ ਗਿਆ ਸੀ ਉਸ ਨੂੰ ਵੀ ਆਪਣੇ ਨਾਲ ਲੈ ਗਏ। ਘਟਨਾ ਨੂੰ 24 ਘੰਟੇ ਹੋ ਚੁੱਕੇ ਹਨ ਪਰ ਕਿਸੇ ਵੀ ਥਾਣੇ 'ਚ ਉਸ ਦਾ ਪਤਾ ਨਹੀਂ ਹੈ। ਸ਼ੱਕ ਹੈ ਕਿ ਪੁਲਸ ਨੇ ਹੀ ਕਿਸੇ ਜਾਂਚ ਲਈ ਉਸ ਨੂੰ ਚੁੱਕਿਆ ਹੈ, ਜਿਸ ਨੂੰ ਦੱਸਣ 'ਚ ਉਸ ਕਤਰਾ ਰਹੀ ਹੈ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬਾਹਰੀ ਜ਼ਿਲੇ ਦੀ ਕੋਈ ਪੁਲਸ ਵੀ ਉਸ ਨੂੰ ਚੁੱਕ ਕੇ ਲੈ ਗਈ ਹੋਵੇ, ਇਸ ਲਈ ਹਾਲੇ 1-2 ਦਿਨ ਇੰਤਜ਼ਾਰ ਕਰਨਾ ਪਵੇਗਾ। ਕਸ਼ਮੀਰੀ ਦੇ ਲੜਕੇ ਦਾ ਕਹਿਣਾ ਹੈ ਕਿ ਜੇਕਰ ਪੁਲਸ ਨੇ ਉਸ ਨੂੰ ਚੁੱਕਿਆ ਹੈ ਤਾਂ ਕਿਸ ਦੋਸ਼ 'ਚ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਜੇਕਰ ਉਨ੍ਹਾਂ 'ਤੇ ਕੋਈ ਮਾਮਲਾ ਹੈ ਜਾਂ ਫਿਰ ਪੁਲਸ ਕੋਲ ਕੋਈ ਇਨਪੁੱਟ ਹੈ ਤਾਂ ਉਹ ਉਨ੍ਹਾਂ ਨੂੰ ਦੱਸਣ, ਅਸੀਂ ਪੁਲਸ ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹਾਂ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਨੂੰ ਫੋਨ ਵੀ ਕੀਤਾ ਪਰ ਉਹ ਫੋਨ ਕਿਸੇ ਪੰਜਾਬੀ ਨੇ ਚੁੱਕਿਆ, 5 ਮਿੰਟ ਗੱਲ ਵੀ ਹੋਈ ਪਰ ਦੂਜੇ ਪਾਸਿਓਂ ਬੋਲਣ ਵਾਲੇ ਨੇ ਆਪਣੀ ਪਛਾਣ ਨਹੀਂ ਦੱਸੀ ਅਤੇ ਨਾ ਹੀ ਦੱਸਿਆ ਕਿ ਉਸ ਦੇ ਪਿਤਾ ਉਨ੍ਹਾਂ ਕੋਲ ਹੈ ਕਿ ਨਹੀਂ। ਪੂਰਾ ਪਰਿਵਾਰ ਪਿਤਾ ਦੀ ਗੁੰਮਸ਼ੁਦੀ ਨੂੰ ਲੈ ਕੇ ਪ੍ਰੇਸ਼ਾਨ ਹੈ। ਇਸ ਸਬੰਧੀ ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਉਨ੍ਹਾਂ ਕੋਲ ਆ ਚੁੱਕੀ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਭਗਵੰਤ ਮਾਨ ਨੌਜਵਾਨ ਦੀ ਮ੍ਰਿਤਕ ਦੇਹ ਲੰਡਨ ਤੋਂ ਲਿਆਉਣ 'ਚ ਕਰਨਗੇ ਮਦਦ
NEXT STORY