ਫ਼ਰੀਦਕੋਟ (ਰਾਜਨ) - ਫਰੀਦਕੋਟ ਵਿਖੇ ਪਾਰਟੀ ਮੌਕੇ ਰੋਟੀ ਨਾਲ ਚਿਕਨ ਨਾ ਦੇਣ 'ਤੇ ਹਲਵਾਈ ਅਤੇ ਉਸ ਦੇ ਲੜਕੇ ਦੀ ਕੁੱਟ-ਮਾਰ ਕਰਕੇ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਸਿਟੀ ਦੀ ਪੁਲਸ ਨੇ 7 ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਸੰਜੇ ਨਗਰ ਨਿਵਾਸੀ ਰਾਜੇਸ਼ ਕੁਮਾਰ ਪੁੱਤਰ ਮੰਗਲ ਰਾਮ ਨੇ ਦੱਸਿਆ ਕਿ ਉਹ ਹਲਵਾਈ ਦਾ ਕੰਮ ਕਰਦਾ ਹੈ ਅਤੇ ਆਰਾ ਕਾਲੋਨੀ ਵਿਖੇ ਇਕ ਪਾਰਟੀ 'ਚ ਕੰਮ ਕਰ ਰਿਹਾ ਸੀ। ਉਸ ਦਾ ਲੜਕਾ ਉਸ ਨੂੰ ਲੈਣ ਲਈ ਆਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਾਰਟੀ ਸਮੇਂ ਰੋਟੀ ਨਾਲ ਚਿਕਨ ਨਾ ਦੇਣ 'ਤੇ ਬੰਟੀ, ਬੀਰੂ, ਰਾਹੁਲ, ਮੋਨੂੰ, ਕਮਲ, ਰੋਹਿਤ ਅਤੇ ਲੰਬੂ ਵਾਸੀ ਫ਼ਰੀਦਕੋਟ ਉਸ ਨਾਲ ਬਹਿਸ ਕਰਨ ਲੱਗ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਸਾਡੀ ਦੋਵਾਂ ਦੀ ਕੁੱਟ-ਮਾਰ ਕਰਕੇ ਸੱਟਾਂ ਮਾਰੀਆਂ।
ਜ਼ਿਆਦਾ ਸ਼ਰਾਬ ਪੀਣ ਕਾਰਨ ਵਿਅਕਤੀ ਦੀ ਮੌਤ
NEXT STORY