ਸਮਾਣਾ (ਦਰਦ)—ਸ਼ਹਿਰ ਨੇੜਿਓਂ ਲੰਘਦੀ ਭਾਖੜਾ ਨਹਿਰ ਵਿਚ 22 ਸਾਲਾ ਲੜਕੀ ਵੱਲੋਂ ਛਾਲ ਮਾਰ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰਨ ਦਾ ਯਤਨ ਕੀਤਾ ਗਿਆ। ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਬਾਹਰ ਕੱਢ ਲਿਆ। ਲੋਕਾਂ ਨੇ ਦੱਸਿਆ ਕਿ ਉਕਤ ਲੜਕੀ ਭਾਖੜਾ ਨਹਿਰ 'ਤੇ 1 ਵਜੇ ਆਈ। ਗੁੱਸੇ ਵਿਚ 2 ਘੰਟੇ ਫੋਨ 'ਤੇ ਗੱਲ ਕਰਦੀ ਇਧਰ-ਉੱਧਰ ਚੱਕਰ ਲਾਉਂਦੀ ਰਹੀ। ਇਹ ਦੇਖ ਕੇ ਕੁਝ ਲੋਕਾਂ ਨੂੰ ਲੜਕੀ 'ਤੇ ਸ਼ੱਕ ਹੋਇਆ। ਉਨ੍ਹਾਂ ਨੇ ਲੜਕੀ ਨਾਲ ਗੱਲ ਕਰਨ ਦਾ ਯਤਨ ਕੀਤਾ। ਲੜਕੀ ਨੇ ਨਹਿਰ ਵਿਚ ਛਾਲ ਮਾਰ ਦੇਣ ਦੀ ਧਮਕੀ ਦੇ ਕੇ ਕਿਸੇ ਨੂੰ ਵੀ ਨੇੜੇ ਨਹੀਂ ਆਉਣ ਦਿੱਤਾ। 3 ਵਜੇ ਉਕਤ ਲੜਕੀ ਨੇ ਇਕਦਮ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ।
ਇਹ ਦੇਖ ਕੇ ਉੱਥੇ ਖੜੇ ਬਬਲੂ ਅਤੇ ਆਸ਼ੂ ਨੇ ਨਹਿਰ ਵਿਚ ਛਾਲ ਮਾਰ ਕੇ ਲੜਕੀ ਨੂੰ ਬਾਹਰ ਕੱਢ ਲਿਆ। ਸਿਵਲ ਹਸਪਤਾਲ ਸਮਾਣਾ 'ਚ ਦਾਖ਼ਲ ਕਰਵਾਇਆ। ਇਸ ਸਬੰਧੀ ਸਿਟੀ ਪੁਲਸ ਦੇ ਏ. ਐੱਸ. ਆਈ. ਰਾਜਵੀਰ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇਣ ਉਪਰੰਤ ਸਮਾਣਾ ਵਾਸੀ ਉਸ ਦੇ ਰਿਸ਼ਤੇਦਾਰਾਂ ਦੇ ਪਹੁੰਚਣ 'ਤੇ ਲੜਕੀ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਗਿਆ ਹੈ।
ਮੁਕਤਸਰ 'ਚ ਚੋਰਾਂ ਦਾ ਖੌਫ, 32 ਬੋਰ ਰਿਵਾਲਵਰ, ਸੋਨੇ ਦੇ ਗਹਿਣੇ ਕੀਤੇ ਚੋਰੀ
NEXT STORY