ਭਵਾਨੀਗੜ੍ਹ (ਵਿਕਾਸ, ਸੰਜੀਵ) : ਨਸ਼ਿਆ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ. ਬਹਾਦਰਸਿੰਘਵਾਲਾ ਦੀ ਪੁਲਸ ਵੱਲੋਂ ਇਕ ਟਰੱਕ ਚਾਲਕ ਨੂੰ 4400 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸੀ.ਆਈ.ਏ. ਬਹਾਦਰਸਿੰਘਵਾਲਾ ਵਿਖੇ ਤਾਇਨਾਤ ਏ.ਐਸ.ਆਈ. ਪਰਮਜੀਤ ਸਿੰਘ ਅਪਣੇ ਸਾਥੀ ਕਰਮਚਾਰੀਆਂ ਸਮੇਤ ਜਦੋਂ ਪਿੰਡ ਥੰਮਣਸਿੰਘਵਾਲਾ ਨਹਿਰ ਪੁਲ 'ਤੇ ਮੌਜੂਦ ਸਨ ਤਾਂ ਇਸ ਦੌਰਾਨ ਪੁਲਸ ਪਾਰਟੀ ਨੂੰ ਸਮਾਣਾ ਸਾਇਡ ਤੋਂ ਆਉਂਦਾ ਇਕ ਟਰੱਕ ਦਿਖਾਈ ਦਿੱਤਾ, ਜਿਸ ਦਾ ਚਾਲਕ ਪੁਲਸ ਨੂੰ ਦੇਖ ਕੇ ਘਬਰਾ ਗਿਆ ਤੇ ਟਰੱਕ ਸਾਇਡ 'ਤੇ ਖੜ੍ਹਾ ਕਰਕੇ ਕਾਲੇ ਰੰਗ ਦਾ ਲੈ ਕੇ ਭੱਜਣ ਹੀ ਲੱਗਾ ਸੀ ਕਿ ਪੁਲਸ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ 'ਤੇ ਉਸ ਦੇ ਬੈਗ 'ਚੋਂ 4400 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਨਿਰਮਲ ਸਿੰਘ ਵਾਸੀ ਰਾਮਪੁਰਾ ਵੱਜੋਂ ਹੋਈ। ਪੁਲਸ ਨੇ ਟਰੱਕ ਅਤੇ ਨਸ਼ੀਲੀਆਂ ਗੋਲੀਆਂ ਕਬਜ਼ੇ ਵਿਚ ਲੈ ਕੇ ਮੁਲਜ਼ਮ ਖਿਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।
ਭਾਜਪਾ ਨੇ ਪੰਜਾਬ ਦੇ 50 ਸਿੱਖ ਚਿਹਰਿਆਂ 'ਤੇ ਟਿਕਾਈਆਂ ਨਜ਼ਰਾਂ
NEXT STORY