ਭਵਾਨੀਗੜ੍ਹ (ਕਾਂਸਲ/ਵਿਕਾਸ) : ਸਥਾਨਕ ਪੁਲਸ ਵੱਲੋਂ ਨਸ਼ਾ ਵੇਚਣ ਵਾਲੇ ਸਮਗਲਰਾਂ ਨੂੰ ਕਾਬੂ ਕਰਨ ਦੀ ਚਲਾਈ ਮੁਹਿੰਮ ਤਹਿਤ 1 ਵਿਅਕਤੀ ਨੂੰ 25 ਕਿਲੋ ਭੁੱਕੀ, ਚੂਰਾ-ਪੋਸਤ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਸਬ-ਇੰਸਪੈਕਟਰ ਪਰਮਿੰਦਰ ਸਿੰਘ ਗਸ਼ਤ ਦੌਰਾਨ ਜਦੋਂ ਪੁਲਸ ਪਾਰਟੀ ਸਮੇਤ ਬਾਹੱਦ ਪਿੰਡ ਕਾਕੜਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਪਾਲਾ ਸਿੰਘ ਉਰਫ ਕਾਲਾ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਜੌਲੀਆਂ ਜੋ ਕਿ ਕਥਿਤ ਤੌਰ 'ਤੇ ਭੁੱਕੀ, ਚੂਰਾ-ਪੋਸਤ ਵੇਚਦਾ ਹੈ ਉਹ ਅੱਜ ਭੁੱਕੀ ਵੇਚਣ ਲਈ ਬਾਹੱਦ ਪਿੰਡ ਜੌਲੀਆਂ ਜਾਵੇਗਾ। ਪੁਲਸ ਨੇ ਮੁਖਬਰ ਖਾਸ ਵੱਲੋਂ ਦਿੱਤੀ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਪਾਲਾ ਸਿੰਘ ਉਰਫ ਕਾਲਾ ਤੋਂ 25 ਕਿਲੋ ਭੁੱਕੀ, ਚੂਰਾ-ਪੋਸਤ ਬਰਾਮਦ ਕਰਕੇ ਉਸ ਵਿਰੁੱਧ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰਾਣਾ ਸੋਢੀ ਦੀਆਂ ਵਧੀਆਂ ਮੁਸ਼ਕਲਾਂ, ਪੁੱਤਰ ਖਿਲਾਫ ਇਰਾਦਾ ਕਤਲ ਕੇਸ ਦੇ ਦੋਸ਼ ਤੈਅ
NEXT STORY