ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਵਿਖੇ ਅੱਜ ਸਵੇਰ ਹੁੰਦਿਆਂ ਹੀ ਅਸਮਾਨ ਵਿਚ ਛਾਈ ਕਾਲੀ ਘਟਾਂ ਅਤੇ ਬਹੁਤ ਹੀ ਗਹਿਰੀ ਬਦਲਬਾਈ ਨਾਲ ਪੂਰੀ ਤਰ੍ਹਾਂ ਹਨੇਰਾ ਛਾਂ ਜਾਣ ਕਾਰਨ ਦਿਨ ਦੀ ਥਾਂ ਰਾਤ ਵਾਲਾ ਸਮਾਂ ਨਜਰ ਆਉਣ ਲੱਗਿਆ। ਇਸ ਤਰ੍ਹਾਂ ਮੌਸਮ ਵੱਲੋਂ ਇਕ ਦਮ ਲਈ ਕਰਵਟ ਨੂੰ ਜਿਥੇ ਕਈ ਵਿਅਕਤੀ ਇਸ ਨੂੰ ਸੁਹਾਨਾਂ ਮੌਸਮ ਦੱਸ ਰਹੇ ਸਨ ਉਥੇ ਕਈ ਇਸ ਨੂੰ ਡਰਾਉਣਾ ਮੌਸਮ ਕਰਾਰ ਦੇ ਰਹੇ ਹਨ। ਅੱਜ ਸਵੇਰੇ ਹੀ ਛਾਏ ਘੁੱਪ ਹਨੇਰੇ ਦੇ ਕਾਰਨ ਸੜਕਾਂ ਉਪਰ ਵਾਹਨਾਂ ਨੂੰ ਲਾਇਟਾਂ ਲਗਾ ਕੇ ਲੰਘਣਾ ਪਿਆ ਅਤੇ ਗਲੀਆਂ ਅਤੇ ਸੜਕਾਂ ਉਪਰ ਹਨੇਰੇ ਕਾਰਨ ਪੈਦਲ ਚੱਲ ਰਹੇ ਵਿਅਕਤੀਆਂ ਦੀ ਸੁਰੱਖਿਆਂ ਨੂੰ ਦੇਖਦੇ ਹੋਏ ਸਟਰੀਟ ਲਾਇਟ ਵੀ ਚਾਲੂ ਕੀਤੀ ਗਈ। ਇਸ ਤਰ੍ਹਾਂ ਦੇ ਅਜੀਬ ਮੌਸਮ ਨੂੰ ਦੇਖ ਕੇ ਭਾਵੇ ਲੋਕ ਬਹੁਤ ਹੀ ਹੈਰਾਨ ਸਨ ਪਰ ਅੱਜ ਹੋਈ ਤੇਜ਼ ਬਾਰਸ਼ ਕਾਰਨ ਲੋਕਾਂ ਨੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਵੀ ਵੱਡੀ ਰਾਹਤ ਮਹਿਸੂਸ ਕੀਤੀ। ਉਥੇ ਨਾਲ ਹੀ ਤੇਜ਼ ਬਾਰਿਸ਼ ਕਾਰਨ ਸ਼ਹਿਰ ਦੀ ਬਲਿਆਲ ਰੋਡ, ਰਾਮਪੁਰਾ ਰੋਡ, ਬਖੋਪੀਰ ਰੋਡ ਜੋ ਕਿ ਸੀਵਰੇਜ ਪਾਉਣ ਲਈ ਪੱਟੀਆਂ ਗਈਆਂ ਸਨ ਉਪਰ ਭਾਰੀ ਚਿਕੜ ਹੋ ਜਾਣ ਕਾਰਨ ਆਮ ਲੋਕਾਂ ਦੇ ਲੰਘਣ ਲਈ ਇਹ ਰਸਤੇ ਬੰਦ ਵਾਂਗ ਹੀ ਹੋ ਗਏ ਅਤੇ ਸ਼ਹਿਰ ਦੇ ਕਈ ਹੋਰ ਗਲੀ ਮੁਹੱਲੇ ਵਿਚ ਵੀ ਪਾਣੀ ਭਾਰ ਜਾਣ ਕਾਰਨ ਜਲਥਲ ਹੋ ਜਾਣ ਕਾਰਨ ਸ਼ਹਿਰ ਨਿਵਾਸੀਆਂ ਨੂੰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾਂ ਪਿਆ।
ਮੋਹਾਲੀ ਤੋਂ ਚੰਗੀ ਖਬਰ, 2 ਹੋਰ ਮਰੀਜ਼ਾਂ ਨੇ 'ਕੋਰੋਨਾ' ਨੂੰ ਹਰਾਇਆ
NEXT STORY