ਅਬੋਹਰ (ਸੁਨੀਲ) : ਸ਼ਹਿਰ ਦੀ ਪੁਲਸ ਨੂੰ ਅੱਜ ਇਕ ਵੱਡੀ ਸਫਲਤਾ ਮਿਲੀ ਜਦੋਂ ਇਕ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਸਿਟੀ ਪੁਲਸ ਸਟੇਸ਼ਨ ਨੰਬਰ 1 ਦੀ ਪੁਲਸ ਨੇ ਚੋਰੀਆਂ ’ਚ ਸ਼ਾਮਲ ਇਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਚੋਰੀ ਕੀਤੇ ਮੋਟਰਸਾਈਕਲ, ਗੈਸ ਸਿਲੰਡਰ ਅਤੇ ਐੱਲ. ਸੀ. ਡੀ. ਬਰਾਮਦ ਕੀਤੀ। ਉਨ੍ਹਾਂ ਨੂੰ ਕੱਲ੍ਹ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਸਖਤ ਪੁੱਛ-ਗਿੱਛ ਲਈ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ। ਜਾਣਕਾਰੀ ਅਨੁਸਾਰ ਸਿਟੀ ਪੁਲਸ ਸਟੇਸ਼ਨ ਨੰਬਰ 1 ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਮੋਹਨ ਲਾਲ ਨੇ ਪੁਲਸ ਪਾਰਟੀ ਨਾਲ ਬਹਾਵਲਵਾਸੀ ਲਿੰਕ ਰੋਡ ’ਤੇ ਮੁੱਖਬਰ ਦੀ ਸੂਚਨਾ ’ਤੇ ਪੰਜਪੀਰ ਨਗਰ ਵਾਸੀ ਸੰਨੀ ਪੁੱਤਰ ਸਤਨਾਮ ਸਿੰਘ, ਪ੍ਰਿਤਪਾਲ ਸਿੰਘ ਪੁੱਤਰ ਗੁਰਚਰਨ ਸਿੰਘ, ਹਰਜੀਤ ਉਰਫ ਪ੍ਰੀਤ ਪੁੱਤਰ ਜਗਜੀਤ ਅਤੇ ਅਨਮੋਲ ਪੁੱਤਰ ਜਗਸੀਰ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਿ ਚੋਰੀ ਕਰਨ ਦੇ ਆਦੀ ਹਨ।
ਥਾਣਾ ਇੰਚਾਰਜ ਨੇ ਦੱਸਿਆ ਕਿ ਗਿਰੋਹ ਦੇ ਚਾਰ ਮੈਂਬਰਾਂ ਤੋਂ ਸ਼ਹਿਰ ਵਿਚੋਂ ਚੋਰੀ ਕੀਤੇ ਛੇ ਮੋਟਰਸਾਈਕਲ, ਪੰਜ ਸਿਲੰਡਰ ਅਤੇ ਇਕ ਐੱਲ. ਈ. ਡੀ. ਬਰਾਮਦ ਕੀਤੀ ਗਈ ਹੈ। ਜਿਹੜੀ ਕਿ ਉਨ੍ਹਾਂ ਨੇ ਬੀਤੇ ਦਿਨੀ ਮਲੋਟ ਰੋਡ ਪੁੱਲ ਦੇ ਹੇਠਾਂ ਇਕ ਹੋਟਲ ਤੋਂ ਚੋਰੀ ਕੀਤੀ ਸੀ। ਜਿਸ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲੀ ਸੀ। ਇਸ ਦੇ ਇਲਾਵਾ ਚੋਰੀ ਕੀਤੇ ਮੋਟਰਸਾਈਕਲ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਸਨ ਜਦੋਂ ਕਿ ਗੈਸ ਸਿਲੰਡਰ ਮੁਹੱਲਾ ਦਿਆਲ ਨਗਰੀ ਤੋਂ ਚੋਰੀ ਕੀਤੇ ਗਏ ਸਨ। ਪੁਲਸ ਨੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਥਾਣਾ ਇੰਚਾਰਜ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨਾਂ ਵਿਰੁੱਧ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਨੂੰ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਨਾਲ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਚੋਰੀ ਕੀਤੇ ਮੋਟਰਸਾਈਕਲਾਂ ਦੇ ਤਿੰਨ ਮਾਲਕਾਂ ਦਾ ਪਤਾ ਲਗਾ ਲਿਆ ਗਿਆ ਹੈ। ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਮੋਟਰਸਾਈਕਲ ਅਦਾਲਤ ਰਾਹੀਂ ਵਾਪਸ ਕਰ ਦਿੱਤੇ ਜਾਣਗੇ।
ਲੁਧਿਆਣਾ 'ਚ ਗੈਸ ਲੀਕ ਕਾਰਨ ਹੋਈ 3 ਮਜ਼ਦੂਰਾਂ ਦੀ ਮੌਤ 'ਤੇ ਰਾਜਾ ਵੜਿੰਗ ਵੱਲੋਂ ਦੁੱਖ ਦਾ ਪ੍ਰਗਟਾਵਾ ਪ੍ਰਗਟਾਇਆ
NEXT STORY