ਪਟਿਆਲਾ/ਰੱਖਡ਼ਾ, (ਬਲਜਿੰਦਰ, ਰਾਣਾ)- ਦੇਸ਼ ਵਿਚ ਭਾਜਪਾ ਦੀ ਸਰਕਾਰ ਬਣਨ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੋਕ ਨੂੰ ਬਹੁਤ ਆਸਾਂ ਸਨ ਕਿ ਭ੍ਰਿਸ਼ਟਾਚਾਰ ਅਤੇ ਬੇਰੋਜ਼ਗਾਰੀ ਦਾ ਖਾਤਮਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਸਾਲ ਜੁਮਲੇ ਸੁਣਾ ਕੇ ਲੰਘਾ ਦਿੱਤੇ। ਕਿਸੇ ਦਾ ਕੁੱਝ ਨਹੀਂ ਸੰਵਾਰਿਆ। ਉਲਟਾ ਦੇਸ਼ ਵਿਚ ਮਹਿੰਗਾਈ ਨੇ ਹੋਰ ਪੈਰ ਪਸਾਰੇ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋਡ਼ ਦਿੱਤਾ ਹੈ। ਬੇਰੋਜ਼ਗਾਰੀ ਵਿਚ ਨਿੱਤ ਦਿਨ ਵਾਧਾ ਹੋ ਰਿਹਾ ਹੈ। ਇਸ ਦਾ ਖਮਿਆਜ਼ਾ ਭਾਜਪਾ ਨੂੰ ਭੁਗਤਣਾ ਪਵੇਗਾ। ਪੰਜਾਬ ਵਿਚ ਕਾਂਗਰਸ ਸਰਕਾਰ ਵੀ ਸਿਰਫ ਭਾਜਪਾ ਵਾਂਗ ਜੁਮਲੇ ਸੁਣਾ ਕੇ ਹੀ ਟਾਈਮ ਲੰਘਾ ਰਹੀ ਹੈ।
ਫਾਈਨਾਂਸਰਾਂ ਤੋਂ ਤੰਗ ਆ ਕੇ ਕੀਤੀ ਆਤਮਹੱਤਿਆ
NEXT STORY