ਗਿੱਦੜਬਾਹਾ (ਚਾਵਲਾ)— ਮਾਨਸਿਕ ਪ੍ਰੇਸ਼ਾਨੀ ਕਾਰਣ ਬੀਤੇ ਸ਼ੁੱਕਰਵਾਰ ਸ਼ਾਮ ਇਕ ਨੌਜਵਾਨ ਵੱਲੋਂ ਟਰੇਨ ਹੇਠ ਆ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਸੰਬੰਧੀ ਜਾਣਕਾਰੀ ਦਿੰਦੇ ਰੇਲਵੇ ਪੁਲਿਸ ਦੇ ਐੱਚ.ਸੀ. ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਸ਼ਾਮ ਲਗਭਗ 5 ਵਜੇ ਗਿੱਦੜਬਾਹਾ-ਬਠਿੰਡਾ ਰੇਲਵੇ ਟ੍ਰੈਕ ਤੇ ਸਥਿਤ ਬੱਲੂਆਣਾ-ਸਰਦਾਰਗੜ੍ਹ ਦਰਮਿਆਨ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਇਕ ਨੌਜਵਾਨ ਵਲੋਂ ਮਲੋਟ ਤੋਂ ਬਠਿੰਡਾ ਜਾ ਰਹੀ ਮਾਲ ਗੱਡੀ ਦੇ ਸਾਹਮਣੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਜਿਸ ਦੀ ਲਾਸ਼ ਨੂੰ ਵਿਵੇਕ ਆਸ਼ਰਮ ਦੇ ਸੇਵਾਦਾਰ ਸ਼ਮਿੰਦਰ ਸਿੰਘ ਮੰਗਾਂ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ । ਉਨ੍ਹਾਂ ਦੱਸਿਆ ਕਿ ਜਾਂਚ ਪੜਤਾਲ ਕਰਨ ਤੋਂ ਮ੍ਰਿਤਕ ਦੀ ਪਹਿਚਾਣ ਫਿਰੋਜ਼ (26) ਪੁੱਤਰ ਮੁਨੀਰ ਅਲੀ ਵਾਸੀ ਨਸੀਰਪੁਰ ਟੱਪਾ ਮਲਸੀ ਜ਼ਿਲ੍ਹਾ ਬਦਾਯੂੰ (ਯੂ.ਪੀ.) ਵੱਜੋਂ ਹੋਈ ਹੈ, ਜੋ ਹਾਲ ਆਬਾਦ ਜਨਤਾ ਨਗਰ ਬਠਿੰਡਾ ਵਿਖੇ ਰੇਹੜੀ ਲਾਉਣ ਦਾ ਕੰਮ ਕਰਦਾ ਹੈ । ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਚਾਚਾ ਪੱਪੂ ਅਤੇ ਚਚੇਰੇ ਭਰਾ ਗੁਛਣ ਖਾਨ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ । ਇਸ ਮੌਕੇ ਉਨ੍ਹਾਂ ਨਾਲ ਰੇਲਵੇ ਪੁਲਸ ਦੇ ਕਾਂਸਟੇਬਲ ਗੁਰਵਿੰਦਰ ਸਿੰਘ ਵੀ ਹਾਜ਼ਿਰ ਸੀ ।
ਬਲੈਕਮੇਲਿੰਗ ਦੇ ਦੋਸ਼ 'ਚ 2 ਵਿਅਕਤੀਆਂ ਸਮੇਤ ਔਰਤ ਗ੍ਰਿਫਤਾਰ
NEXT STORY