ਲੁਧਿਆਣਾ, (ਰਿਸ਼ੀ)— ਥਾਣਾ ਡਾਬਾ ਦੇ ਇਲਾਕੇ ਧਰਮਸ਼ਾਲ ਲੋਹਾਰਾ 'ਤੇ ਬੁੱਧਵਾਰ ਸਵੇਰੇ 21 ਸਾਲਾ ਨੌਜਵਾਨ ਨੇ ਘਰ ਦੇ ਅੰਦਰ ਹੀ ਸ਼ੱਕੀ ਹਲਾਤਾਂ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਵਲੋਂ ਮਾਂ ਮਨਦੀਪ ਕੌਰ ਦੇ ਬਿਆਨ 'ਤੇ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਗੁਰਕੀਰਤ ਸਿੰਘ ਦੇ ਰੂਪ ਵਜੋਂ ਹੋਈ ਹੈ। ਪੁਲਸ ਅਨੁਸਾਰ ਸਵੇਰੇ ਇਲਾਕੇ ਵਿਚ ਲਾਈਟ ਨਾ ਹੋਣ ਦੇ ਕਾਰਨ ਮ੍ਰਿਤਕ ਆਪਣੇ ਭਰਾ ਗੁਰਜੰਟ ਸਿੰਘ ਦੇ ਨਾਲ ਮੁਹੱਲੇ 'ਚ ਹੀ ਖੜਾ ਸੀ ਤੇ ਕੁਝ ਸਮੇਂ ਬਾਅਦ ਖਾਣਾ ਦੇ ਬਹਾਨੇ ਘਰ ਚਲਾ ਗਿਆ। ਲਗਭਗ 11.30 ਵਜੇ ਜਦ ਛੋਟਾ ਭਰਾ ਘਰ ਵਾਪਸ ਗਿਆ ਤਾਂ ਗੁਰਕੀਰਤ ਦੀ ਲਾਸ਼ ਹਵਾ 'ਚ ਝੂਲ ਰਹੀ ਸੀ। ਮਾਂ ਨੇ ਦੱਸਿਆ ਕਿ ਉਹ ਆਪਣੇ ਤਿੰਨੇ ਬੇਟਿਆਂ ਦੇ ਨਾਲ ਘਰ ਰਹਿੰਦੀ ਹੈ। ਇਕ ਬੇਟਾ ਹਰਮਨਪ੍ਰੀਤ ਸਿੰਘ ਹਰ ਰੋਜ਼ ਦੀ ਤਰਾਂ ਕੰਮ 'ਤੇ ਚਲਾ ਗਿਆ ਤੇ ਉਹ ਕਿਸੇ ਕੰਮ ਦੇ ਕਾਰਨ ਮਾਰਕੀਟ ਗਈ ਹੋਈ ਸੀ। ਦੋਵੇਂ ਭਰਾ ਘਰ 'ਚ ਇੱਕਲੇ ਸਨ, ਤਦ ਗੁਰਕੀਰਤ ਨੇ ਖੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਅਜੇ ਤੱਕ ਮੌਤ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ।
ਭਾਜਪਾ ਨੇ 3 ਉਮੀਦਵਾਰਾਂ ਦਾ ਕੀਤਾ ਐਲਾਨ, ਗੁਰਦਾਸਪੁਰ ਤੋਂ ਸਨੀ ਦਿਓਲ ਲੜਨਗੇ ਚੋਣ
NEXT STORY