ਜੈਤੋ (ਜਿੰਦਲ)— ਜੈਤੋ ਤੋਂ 3 ਕਿਲੋਮੀਟਰ ਦੂਰ ਪਿੰਡ ਸੇਵੇਵਾਲਾ ਨਜ਼ਦੀਕ ਰੇਲਵੇ ਲਾਈਨ ਪਾਰ ਕਰਦੇ ਹੋਏ ਇਕ ਵਿਅਕਤੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸਮਾਜ ਸੇਵੀ ਸੰਸਥਾ ਗਊਮੁਖ ਸਹਾਰਾ ਲੰਗਰ ਕਮੇਟੀ ਦੇ ਪ੍ਰਧਾਨ ਨਵਦੀਪ ਸਪਰਾ ਸਾਥੀਆਂ ਸਮੇਤ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ। ਇਸ ਤੋਂ ਇਲਾਵਾ ਜੀ. ਆਰ. ਪੀ. ਜੈਤੋ ਦੇ ਇੰਚਾਰਜ ਜਗਰੂਪ ਸਿੰਘ, ਹੌਲਦਾਰ ਹਰਜੀਤ ਸਿੰਘ, ਕੇਵਲ ਕ੍ਰਿਸ਼ਨ ਅਤੇ ਜਤਿੰਦਰ ਬਾਬੂ ਵੀ ਘਟਨਾ ਸਥਾਨ 'ਤੇ ਪਹੁੰਚੇ ਗਏ।
ਸਹਾਰਾ ਟੀਮ ਨੇ ਰੇਲ ਗੱਡੀ ਹੈਠਾਂ ਆਏ ਵਿਅਕਤੀ ਦੀ ਲਾਸ਼ ਨੂੰ ਲਾਈਨਾਂ ਤੋਂ ਪਾਸੇ ਕੀਤਾ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ, ਬਠਿੰਡਾ ਲਿਜਾਇਆ ਗਿਆ। ਸਹਾਰਾ ਟੀਮ ਦੇ ਆਗੂ ਸਵਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਜਸਵੰਤ ਸਿੰਘ ਪੁੱਤਰ ਰੂਪ ਸਿੰਘ ਵਾਸੀ ਸੇਵੇਵਾਲਾ ਵਜੋਂ ਹੋਈ ਹੈ।
ਘਰੇਲੂ ਕਲੇਸ਼ ਤੋਂ ਤੰਗ ਆ ਵਿਅਕਤੀ ਨੇ ਲਿਆ ਫਾਹ
NEXT STORY