ਗੁਰੂਹਰਸਹਾਏ (ਮਨਜੀਤ,ਆਵਲਾ): ਬੀ.ਐੱਸ.ਐੱਫ਼ ਬਾਰਡਰ ਬਹਾਦਰ ਕੇ ਵੱਲੋਂ ਥਾਣਾ ਗੁਰੂਹਰਸਹਾਏ ਨੂੰ ਇਤਲਾਹ ਮਿਲੀ ਸੀ ਕਿ ਬਾਰਡਰ ਲਾਈਨ ’ਤੇ ਹਲਚਲ ਹੋਈ ਹੈ। ਇਸ ਮੌਕੇ ਤੇ ਪੁਲਸ ਨੂੰ ਦਿੱਤੀ ਸੂਚਨਾ ’ਚ ਸੰਜੇ ਸਿੰਘ ਬੀ.ਐਸ.ਐੱਫ. ਬਹਾਦਰ ਕੇ ਨੇ ਦੱਸਿਆ ਕਿ ਸਵਪਨ ਕੁਮਾਰ ਜਦ ਪੋਸਟ ਤੇ ਡਿਊਟੀ ਕਰ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਸਰਕੰਡਾ ਵਿੱਚ ਹਰਕਤ ਹੋਈ ਹੈ ਜਦ ਉਨ੍ਹਾਂ ਨੇ ਪੋਸਟ ਤੋਂ ਹੇਠਾਂ ਉਤਰ ਕੇ ਮੌਕੇ ਤੇ ਜਾ ਕੇ ਦੇਖਿਆ ਤਾਂ ਇਕ ਅਣਪਛਾਤਾ ਵਿਅਕਤੀ ਸੇਮ ਨਾਲਾ ਵਿੱਚ ਛਾਲ ਮਾਰ ਕੇ ਪਾਕਿਸਤਾਨ ਦੇ ਪਾਰ ਨੂੰ ਲੰਘ ਗਿਆ। ਜਦ ਉਸ ਜਗ੍ਹਾ ਦੀ ਬੀ. ਐੱਸ.ਐੱਫ਼. ਦੇ ਅਫ਼ਸਰਾਂ ਨੇ ਸਰਚ ਕੀਤੀ ਤਾਂ ਉਥੋਂ ਦੋ ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ।
ਉਨ੍ਹਾਂ ਨੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੂੰ ਇਤਲਾਹ ਦਿੱਤੀ। ਮੌਕੇ ’ਤੇ ਪਹੁੰਚੇ ਥਾਣਾ ਗੁਰੂਹਰਸਹਾਏ ਦੇ ਐੱਸ.ਐੱਚ.ਓ. ਰੁਪਿੰਦਰਪਾਲ ਨੇ ਉਕਤ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਜਦ ਉਸ ਦਾ ਵਜ਼ਨ ਕੀਤਾ ਤਾਂ ਜੋ ਕਿ ਦੋ ਕਿੱਲੋ 14 ਗ੍ਰਾਮ ਹਈ ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ-ਬਸਪਾ ਸ਼ਾਨਦਾਰ ਜਿੱਤ ਹਾਸਲ ਕਰੇਗਾ : ਹਰਚਰਨ ਸਿੰਘ ਵੈਰੜ
NEXT STORY