ਬੁਢਲਾਡਾ (ਬਾਂਸਲ) : ਨੈਸ਼ਨਲ ਐਵਾਰਡ ਜੇਤੂ ਅਮਰਜੀਤ ਸਿੰਘ ਦਾ ਅੱਜ ਬੁਢਲਾਡਾ ਪਹੁੰਚਣ 'ਤੇ ਵੱਖ-ਵੱਖ ਸੰਸਥਾਵਾਂ, ਸਿਆਸੀ ਅਤੇ ਗੈਰ-ਸਿਆਸੀ ਨੇਤਾਵਾਂ, ਸਿੱਖਿਆ ਖੇਤਰ ਨਾਲ ਜੁੜੇ ਬੁੱਧੀਜੀਵੀਆਂ ਤੋਂ ਇਲਾਵਾ ਹਲਕਾ ਵਿਧਾਇਕ ਪ੍ਰਿਸੀਪਲ ਬੁੱਧ ਰਾਮ ਨੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਠੇਕੇਦਾਰ ਗੁਰਪਾਲ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਕਾਕਾ ਕੋਚ, ਡਿਪਟੀ ਜ਼ਿਲਾ ਸਿੱਖਿਆ ਅਫਸਰ ਗੁਲਾਬ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ 'ਤੇ ਜਿੱਥੇ ਨੈਸ਼ਨਲ ਐਵਾਰਡੀ ਅਮਰਜੀਤ ਸਿੰਘ ਦੇ ਸਵਾਗਤ ਲਈ ਸ਼ਹਿਰ ਵਿਚ ਸਵਾਗਤੀ ਗੇਟ ਲਗਾਏ ਗਏ, ਉੱਥੇ ਹੀ ਖੁੱਲੀ ਜੀਪ ਵਿਚ ਉਨ੍ਹਾਂ ਨੂੰ ਢੋਲਾਂ ਨਾਲ ਘਰ ਤੱਕ ਪਹੰਚਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਨੈਸ਼ਨਲ ਅਵਾਰਡੀ ਅਮਰਜੀਤ ਸਿੰਘ ਦੇ ਪਿਤਾ ਸੁਰਜੀਤ ਸਿੰਘ, ਮਾਤਾ ਬਲਵਿੰਦਰ ਕੌਰ, ਪਤਨੀ ਮਨਜਿੰਦਰ ਕੋਰ ਨੇ ਰਾਸ਼ਟਰਪਤੀ ਵੱਲੋਂ ਦਿੱਤੇ ਐਵਾਰਡ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਅਮਰਜੀਤ ਨੇ ਦੇਸ਼, ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੋਸ਼ਨ ਕੀਤਾ ਹੈ। ਅਮਰਜੀਤ ਦੀ ਇਸ ਉਪਲੱਬਧੀ ਲਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਆਦਿ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।
‘ਫਰਾਈ ਡੇ ਡ੍ਰਾਈ ਮੁਹਿੰਮ’: 100 ਘਰਾਂ ਦੀ ਚੈਕਿੰਗ, 5 'ਚ ਮਿਲਿਆ ਲਾਰਵਾ
NEXT STORY