ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਏਅਰ ਫੋਰਸ ਸਟੇਸ਼ਨ ਵਿਚ ਡਿਊਟੀ ਕਰ ਰਹੇ ਸਿਪਾਹੀ ਦੀ ਬੰਦੂਕ 'ਚੋਂ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਿਪਾਹੀ ਨਰੇਸ਼ ਕੁਮਾਰ ਏਅਰ ਫੋਰਸ ਸਟੇਸ਼ਨ ਵਿਚ ਆਪਣੀ ਡਿਊਟੀ ਕਰ ਰਿਹਾ ਸੀ ਕਿ ਅਚਾਨਕ ਹੀ ਉਸਦੀ ਬੰਦੂਕ 'ਚੋਂ ਗੋਲੀ ਚੱਲ ਗਈ। ਜੋ ਕਿ ਉਸਦੀ ਠੋਡੀ 'ਤੇ ਲੱਗੀ ਜਿਸ ਕਾਰਨ ਉਸਦੀ ਮੌਤ ਹੋ ਗਈ। ਥਾਣਾ ਸਦਰ ਦੇ ਐੱਸ. ਐੱਚ. ਓ. ਬਲਜੀਤ ਸਿੰਘ ਢਿਲੋਂ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
8 ਲੱਖ ਦੀ ਅਫੀਮ ਸਮੇਤ 2 ਸਮੱਗਲਰ ਗ੍ਰਿਫਤਾਰ
NEXT STORY