ਗੁਰੂਹਰਸਹਾਏ (ਵਿਪਨ): ਹਲਕੇ 'ਚ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਹਰ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪਿੰਡ ਚੱਕ ਮਹੰਤਾਂ ਵਾਲਾ ਬੂੰਗੀ 'ਚ 1 ਕਰੋੜ 22 ਲੱਖ ਦੀ ਲਾਗਤ ਨਾਲ ਬਣਨ ਵਾਲੇ ਮਾਈਨਰ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਟੋਨੀ ਬੇਦੀ,ਵਿਕੀ ਨਰੂਲਾ,ਭੀਮ ਕੰਬੋਜ, ਨਸੀਬ ਸੰਧੂ ਨਿੱਜੀ ਸਕੱਤਰ, ਵੇਦ ਪ੍ਰਕਾਸ਼ ਚੇਅਰਮੈਨ ਮੌਜੂਦ ਸਨ। ਕੈਬਨਿਟ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ ਅਤੇ ਕਿਹਾ ਕਿ ਇਸ ਮਾਈਨਰ ਤੇ 1 ਕਰੋੜ 22 ਲੱਖ ਰੁਪਏ ਖਰਚ ਹੋਣਗੇ ਅਤੇ ਕਰੀਬ ਅੱਧੇ ਦਰਜਨ ਪਿੰਡਾਂ ਦੇ ਕਿਸਾਨਾਂ ਨੂੰ ਜਮੀਨ ਲਈ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ।
ਕੋਵਿਡ-19 ਬਾਰੇ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਦੇ ਮੈਂਬਰਾਂ ਨੇ ਲੋਕਾਂ ਨੂੰ ਕੀਤਾ ਜਾਗਰੂਕ
NEXT STORY