ਨਾਭਾ (ਰਾਹੁਲ) - ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਨਗਰ ਕੌਂਸਲ ਵਿਖੇ ਪਹੁੰਚ ਕੇ ਵੱਖ-ਵੱਖ ਸੁਸਾਇਟੀਆਂ ਨੂੰ ਵਿਕਾਸ ਦੇ ਲਈ ਚੈੱਕ ਭੇਟ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਰੂਰਤ ਮੰਦ 101 ਵਿਅਕਤੀਆਂ ਨੂੰ ਡੇਢ ਕਰੋੜ ਰੁਪਏ ਦੇ ਚੈੱਕ ਤਕਸੀਮ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਬੀਤੇ ਦਿਨ ਬਰਨਾਲਾ 'ਚ ਹੋਈ ਕੇਜਰੀਵਾਲ ਦੀ ਰੈਲੀ ਨੂੰ ਮਦਾਰੀ ਦੀ ਰੈਲੀ ਦੱਸਿਆ ਅਤੇ ਭਗਵੰਤ ਮਾਨ ਨੂੰ ਸ਼ਰਾਬ ਛੱਡਣ 'ਤੇ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ। ਕੇਜਰੀਵਾਲ ਨੇ ਬੀਤੇ ਦਿਨ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੀਆਂ 13 ਦੀਆਂ 13 ਸੀਟਾ 'ਤੇ ਜਿੱਤ ਹਾਸਲ ਕਰਨਗੇ ਪਰ ਧਰਮਸੋਤ 'ਤੇ ਉਨ੍ਹਾਂ 'ਤੇ ਵਾਰ ਕਰਦਿਆ ਕਿਹਾ ਕਿ ਉਨ੍ਹਾਂ ਨੂੰ 13 ਵੋਟਾਂ ਵੀ ਨਹੀਂ ਪਈਆਂ ਸਨ ਫਿਰ ਉਹ ਲੋਕ ਸਭਾ ਕਿਵੇਂ ਜਿੱਤਣਗੇ। ਜ਼ੀਰਕਪੁਰ ਛਤਬੀੜ ਚਿੜੀਆਘਰ 'ਚ ਸ਼ੇਰਾਂ ਵਲੋ ਵਿਅਕਤੀ 'ਤੇ ਕੀਤੇ ਹਮਲੇ ਦੇ ਬਾਰੇ ਸਵਾਰ ਪੁੱਛਦਿਆਂ ਉਨ੍ਹਾਂ ਕਿਹਾ ਕਿ ਇਹ ਮੇਰਾ ਮਹਿਕਮਾ ਨਹੀਂ ਹੈ, ਇਹ ਵਾਈਡਲਾਈਫ ਦਾ ਮਹਿਕਮਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਵਜ਼ੀਫਾ ਜਲਦ ਮਨਜ਼ੂਰ ਕੀਤਾ ਜਾਵੇਗਾ।
ਹਲਕਾ ਸਾਹਨੇਵਾਲ 'ਚ ਖੂੰਬਾਂ ਵਾਂਗ ਉੱਗੀਆਂ ਨਵੀਆਂ ਅਣ-ਅਧਿਕਾਰਤ ਕਾਲੋਨੀਆਂ
NEXT STORY