ਮੋਗਾ, (ਆਜ਼ਾਦ)- ਮੋਗਾ-ਫਿਰੋਜ਼ਪੁਰ ਜੀ. ਟੀ. ਰੋਡ ’ਤੇ ਅਚਾਨਕ ਸਵਿਫਟ ਕਾਰ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਸਡ਼ ਕੇ ਸੁਆਹ ਹੋ ਗਈ। ਕਾਰ ਚਾਲਕ ਲਡ਼ਕੇ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ’ਤੇ ਆਲੇ-ਦੁਆਲੇ ਦੇ ਲੋਕ ਉਥੇ ਇਕੱਠੇ ਹੋ ਗਏ, ਜਿਨ੍ਹਾਂ ਨੇ ਅੱਗ ਬੁਝਾਉਣ ਦਾ ਯਤਨ ਕਰਦਿਆ ਕਾਰ ’ਤੇ ਪਾਣੀ ਪਾਇਆ ਪਰ ਕਾਰ ਬੁਰੀ ਤਰ੍ਹਾਂ ਸਡ਼ ਗਈ। ਜਾਣਕਾਰੀ ਦਿੰਦਿਆ ਜਸਪ੍ਰੀਤ ਸਿੰਘ (35) ਨਿਵਾਸੀ ਪਿੰਡ ਡਰੋਲੀ ਭਾਈ ਨੇ ਦੱਸਿਆ ਕਿ ਉਹ ਨੈਸਲੇ ਡੇਅਰੀ ਵਿਚ ਕੰਮ ਕਰਦਾ ਹੈ। ਜਦੋਂ ਉਹ ਸਵੇਰੇ ਸਾਢੇ 6 ਵਜੇ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਸਵਿਫਟ ਕਾਰ ’ਤੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਜਿਵੇਂ ਹੀ ਉਹ ਆਪਣੇ ਪਿੰਡ ਦੇ ਮੋਡ਼ ਕੋਲ ਪੁੱਜਿਆ , ਕਾਰ ਵਿਚੋਂ ਕੁਝ ਸਡ਼ਨ ਦੀ ਬਦਬੂ ਆਈ ਅਤੇ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਕਾਰ ਦੇ ਟਾਇਰ ਵੀ ਅੱਗ ਦੀ ਲਪੇਟ ਵਿਚ ਆ ਗਏ । ਮੈਂ ਰੌਲਾ ਪਾਇਆ ਤਾਂ ਉਥੇ ਲੋਕ ਇਕੱਠੇ ਹੋ ਗਏ। ਮੈਂ ਛਾਲ ਮਾਰ ਕੇ ਜਾਨ ਬਚਾਈ। ਕਾਰ ਨੂੰ ਲੱਗੀ ਅਚਾਨਕ ਅੱਗ ਦੇਖ ਕੇ ਜਸਪ੍ਰੀਤ ਹੈਰਾਨ ਰਹਿ ਗਿਆ। ਸ਼ੱਕ ਕੀਤਾ ਜਾ ਰਿਹਾ ਹੈ ਕਿ ਸ਼ਾਰਟ-ਸਰਕਟ ਦੀ ਵਜ੍ਹਾ ਨਾਲ ਕਾਰ ਨੂੰ ਅੱਗ ਲੱਗੀ ਹੋਵੇਗੀ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਦਰ ਮੋਗਾ ਦੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਪੜਤਾਲ ਤੋਂ ਇਲਾਵਾ ਆਲੇ-ਦੁਅਾਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ।
ਅੱਗ ਲੱਗਣ ਨਾਲ ਘਰ ਦਾ ਸਾਮਾਨ ਸੜਿਆ
NEXT STORY