ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) - ਸੰਗਰੂਰ ਜੇਲ 'ਚੋਂ ਤਲਾਸ਼ੀ ਦੌਰਾਨ ਦੋ ਮੋਬਾਇਲ ਬਰਾਮਦ ਹੋਣ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਥਾਣਾ ਸਿਟੀ ਸੰਗਰੂਰ ਦੇ ਹੌਲਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਜ਼ਿਲਾ ਜੇਲ ਸੰਗਰੂਰ ਨੇ ਇਕ ਪੱਤਰ ਭੇਜਿਆ ਕਿ 7-8 ਜਨਵਰੀ ਦੀ ਦਰਮਿਆਨੀ ਰਾਤ ਨੂੰ ਨਾਈਟ ਅਫਸਰ ਸਹਾਇਕ ਸੁਪਰਡੈਂਟ ਰਜਿੰਦਰ ਸਿੰਘ ਨੂੰ ਗਸ਼ਤ ਦੌਰਾਨ ਸ਼ੱਕ ਪੈਣ 'ਤੇ ਵਾਰਡ ਦੇ ਬਾਹਰ ਗਰਾਊਂਡ ਦੀ ਜੇਲਗਾਰਦ ਦੀ ਮਦਦ ਨਾਲ ਤਲਾਸ਼ੀ ਕੀਤੀ ਸੀ। ਇਸ ਦੌਰਾਨ ਇਕ ਜਗ੍ਹਾ 'ਤੇ ਮਿੱਟੀ ਨਰਮ ਪਈ ਹੋਈ ਸੀ, ਜਿਸ ਦੀ ਪੁਟਾਈ ਕਰਨ 'ਤੇ ਪੁਲਸ ਨੂੰ 2 ਮੋਬਾਇਲ ਬਰਾਮਦ ਹੋਏ। ਪੁਲਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਕੇਜਰੀਵਾਲ ਦੀ ਰੈਲੀ 'ਚ ਭਗਵੰਤ ਮਾਨ ਨੇ ਸ਼ਰਾਬ ਤੋਂ ਕੀਤੀ 'ਤੌਬਾ'
NEXT STORY