ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲੇ ਦੀ ਕੇਂਦਰੀ ਜੇਲ ਹਮੇਸ਼ਾ ਵਿਵਾਦਾਂ 'ਚ ਰਹਿੰਦੀ ਹੈ। ਇਸ ਜੇਲ 'ਚ ਕੈਦੀਆਂ ਵਲੋਂ ਮੋਬਾਇਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕਾਰਨ ਫਰੀਦਕੋਟ ਦੀ ਇਸ ਜੇਲ 'ਚੋਂ ਪਿਛਲੇ 12 ਦਿਨਾਂ ਤੋਂ 12 ਮੋਬਾਇਲ ਬਰਾਮਦ ਹੋਏ ਹਨ। ਮਾਡਰਨ ਜੇਲ 'ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਵਲੋਂ ਕੀਤੀ ਜਾ ਰਹੀ ਮੋਬਾਇਲ ਫੋਨਾਂ ਦੀ ਬੇਖੌਫ਼ ਵਰਤੋਂ ਜੇਲ ਪ੍ਰਸ਼ਾਸਨ ਲਈ ਵੱਡੀ ਚੁਨੌਤੀ ਬਣ ਚੁੱਕਾ ਹੈ। ਜੇਲ ਪ੍ਰਸ਼ਾਸਨ ਵਲੋਂ ਬੈਰਕਾਂ ਦੀ ਤਲਾਸ਼ੀ ਲੈਣ ਸਮੇਂ ਬਰਾਮਦ ਹੁੰਦੇ ਮੋਬਾਇਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣਦੇ ਜਾ ਰਹੇ ਹਨ।
ਤਾਜ਼ਾ ਜਾਣਕਾਰੀ ਅਨੁਸਾਰ ਮਾਰਡਨ ਜੇਲ ਦੇ ਹਵਾਲਾਤੀ ਗੁਰਚਰਨ ਸਿੰਘ, ਧਰਮਿੰਦਰ ਸਿੰਘ, ਮਨਤਾਰ ਸਿੰਘ ਅਤੇ ਕੈਦੀ ਗਗਨਦੀਪ ਸਿੰਘ ਪਾਸੋਂ ਫ਼ਿਰ ਚਾਰ ਮੋਬਾਈਲ ਬਰਾਮਦ ਹੋਏ ਹਨ, ਜੋ ਚਾਲੂ ਹਾਲਤ 'ਚ ਸਨ। ਇਸ ਸਬੰਧੀ ਕਾਰਵਾਈ ਕਰਨ ਲਈ ਥਾਣਾ ਸਿਟੀ ਨੂੰ ਲਿਖੇ ਗਏ ਪੱਤਰ 'ਚ ਸਹਾਇਕ ਸੁਪਰਡੈਂਟ ਜੇਲ ਜਸਵੀਰ ਸਿੰਘ ਨੇ ਦੱਸਿਆ ਕਿ ਜੇਲ ਦੇ ਐੱਫ਼ ਬਲਾਕ ਦੀ ਬੈਰਕ ਨੰਬਰ 6 ਦੀ ਤਲਾਸ਼ੀ ਲੈਣ ਸਮੇਂ ਇਹ ਮੋਬਾਇਲ ਉਕਤ ਸਾਰਿਆਂ ਤੋਂ ਬਰਾਮਦ ਕੀਤੇ ਗਏ। ਇਸ ਘਟਨਾਂ 'ਤੇ ਸਬੰਧਤਾਂ ਖਿਲਾਫ਼ ਜੇਲ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
2 ਕਾਰਾਂ ਦੀ ਟੱਕਰ 'ਚ 1 ਵਿਅਕਤੀ ਦੀ ਮੌਤ, 4 ਜ਼ਖਮੀ
NEXT STORY