ਪਟਿਆਲਾ (ਬਲਜਿੰਦਰ)—ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਬਲਬੇੜਾ ਤੋਂ ਅੱਗੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਥੇ ਕਿਸਾਨਾਂ ਅਤੇ ਆਮ ਲੋਕਾਂ ਨੇ ਵਿਧਾਇਕ ਚੰਦੂਮਾਜਰਾ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜ੍ਹਤ ਲੋਕਾਂ ਨੂੰ ਰਾਹਤ ਦੇਣ ਲਈ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਅੱਜ ਤੱਕ ਸਪੈਸ਼ਲ ਗਿਰਦਾਵਰੀ ਸ਼ੁਰੂ ਨਹੀਂ ਹੋਈ, ਕਦੋਂ ਗਿਰਦਾਵਰੀ ਹੋਵੇਗੀ ਅਤੇ ਕਦੋਂ ਮੁਆਵਜ਼ਾ ਮਿਲੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਿਰ ਕਪੜੇ ਦੇ ਪੁਲ ਨੂੰ ਫੋਟੋਆਂ ਖਿਚਵਾਉਣ ਦਾ ਪੁਆਇੰਟ ਬਣਾਇਆ ਹੈ, ਜਿਥੇ ਖੁਦ ਮਹਾਰਾਣੀ ਪ੍ਰਨੀਤ ਕੌਰ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ 2 ਕੈਬਨਿਟ ਮੰਤਰੀ ਦੌਰਾ ਕਰ ਚੁੱਕੇ ਹਨ ਪਰ ਅਜੇ ਤੱਕ ਸਿਰ ਕਪੜੇ ਦੇ ਪੁੱਲ ਰਾਹੀਂ ਕਨੈਟੀਵਿਟੀ ਨਹੀਂ ਬਣਾਈ ਗਈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਅਜੇ ਤੱਕ ਬਹੁਤੀਆਂ ਥਾਵਾਂ 'ਤੇ ਪ੍ਰਸ਼ਾਸਨ ਵਲੋਂ ਪਹੁੰਚ ਤੱਕ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਿਰ ਕਪੜਾ ਵਾਲੇ ਪੁੱਲ ਦਾ ਕੰਮ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਵਾਇਆ ਜਾਵੇ। ਜੇਕਰ ਸਰਕਾਰ ਨੇ ਅਗਲੇ ਦੋ ਦਿਨਾਂ ਤੱਕ ਕੰਮ ਸ਼ੁਰੂ ਨਾ ਕਰਵਾਇਆ ਤਾਂ ਉਹ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਮਿੱਤਲ ਬਲਬੇੜਾ, ਸਰਕਲ ਪ੍ਰਧਾਨ ਨਿਰੰਜਣ ਫੌਜੀ ਬਲਬੇੜਾ, ਯਾਦਵਿੰਦਰ ਸਿੰਘ ਬਲਬੇੜਾ ਸਾਬਕਾ ਚੇਅਰਮੈਨ, ਸਤਪਾਲ ਸਿੰਘ ਪੂਨੀਆ ਪੰਜੌਲਾ, ਲਾਡੀ ਪਹਾੜੀਪੁਰ, ਸੁੰਦਰ ਬਲਬੇੜਾ, ਰੂਪੀ ਕੱਕੇਪੁਰ, ਬਲਜਿੰਦਰ ਬਿਲਾਸਪੁਰ, ਸੁਖਚੈਨ ਜੌਲਾ, ਜਗਜੀਤ ਡੰਡੋਆ, ਸੰਦੀਪ ਸਿੰਘ ਰਾਜਾ ਤੁੜ, ਬਲਕਾਰ ਬਲਬੇੜਾ ਆਦਿ ਹਾਜ਼ਰ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
NEXT STORY