ਬੁਢਲਾਡਾ, (ਬਾਂਸਲ)- ਸਥਾਨਕ ਸ਼ਹਿਰ ਦੇ ਸਫਾਈ ਕਰਮਚਾਰੀਆਂ ਵੱਲੋਂ ਇਕ ਕੌਂਸਲਰ ਖਿਲਾਫ ਸਰਕਾਰੀ ਕੰਮ ’ਚ ਵਿਘਨ ਪਾਉਣ ਅਤੇ ਗਾਲੀ-ਗਲੋਚ ਕਰਨ ਖਿਲਾਫ ਪੁਲਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਸਿਟੀ ਥਾਣੇ ਦੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕੌਂਸਲ ਕਰਮਚਾਰੀ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਦਾਤੇਵਾਸ ਨੇ ਕਿਹਾ ਕਿ ਸ਼ਹਿਰ ਦਾ ਇਕ ਕੌਂਸਲਰ ਜਿਸਨੇ ਪਿਛਲੇ ਦਿਨੀਂ ਕੂਡ਼ੇ ਦੇ ਡੰਪ ਤੋਂ ਵਾਪਸ ਆ ਰਹੇ ਸਫਾਈ ਕਰਮਚਾਰੀਆਂ ਨੂੰ ਘੇਰ ਕੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਉੱਥੇ ਟਰੈਕਟਰ-ਟਰਾਲੀ ਨੂੰ ਆਪਣੇ ਕਬਜ਼ੇ ’ਚ ਲੈ ਕੇ ਕੌਂਸਲ ਪ੍ਰਧਾਨ ਅਤੇ ਕਰਮਚਾਰੀਆਂ ਖਿਲਾਫ ਗਾਲੀ-ਗਲੋਚ ਕੀਤੀ ਗਈ, ਜਿਸ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਕਾਰਜ ਸਾਧਕ ਅਫਸਰ ਵੱਲੋਂ ਇਕ ਲਿਖਤੀ ਸ਼ਿਕਾਇਤ ਸਿਟੀ ਪੁਲਸ ਨੂੰ ਦਿੱਤੀ ਗਈ ਪਰ ਪੁਲਸ ਵੱਲੋਂ ਦਿੱਤੇ ਸਮੇਂ ’ਚ ਕੋਈ ਕਾਰਵਾਈ ਅਮਲ ’ਚ ਨਾ ਲਿਆਉਣ ਕਾਰਣ ਮਜਬੂਰਨ ਅੱਜ ਕੌਂਸਲ ਕਰਮਚਾਰੀਆਂ ਨੂੰ ਥਾਣੇ ਅੱਗੇ ਧਰਨਾ ਲਾ ਕੇ ਰੋਸ ਮੁਜ਼ਾਹਰਾ ਕਰਨਾ ਪਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ 12 ਦਸੰਬਰ ਨੂੰ ਸਿਟੀ ਥਾਣੇ ਦੇ ਬਾਹਰ ਜ਼ਿਲਾ ਭਰ ਦਾ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਦੌਰਾਨ ਸ਼ਹਿਰ ਦਾ ਕੂਡ਼ਾ-ਕਰਕਟ ਇਕੱਠਾ ਕਰ ਕੇ ਥਾਣੇ ਦੇ ਗੇਟ ਅੱਗੇ ਸੁੱਟਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਯੂਨੀਅਨ ਦੇ ਆਗੂ ਵਿਜੇ ਕੁਮਾਰ, ਸਰਬਜੀਤ ਸਿੰਘ, ਮਹਿੰਦਰ ਸਿੰਘ, ਦੁਰਗਾ ਪ੍ਰਸਾਦ, ਰਾਕੇਸ਼ ਕੁਮਾਰ, ਧਰਮਪਾਲ, ਅਮਨਦੀਪ, ਹਰਵਿੰਦਰ ਸਿੰਘ ਆਦਿ ਵੱਡੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਸਨ।
ਦੂਸਰੇ ਪਾਸੇ ਐੱਸ. ਐੱਚ. ਓ. ਸਿਟੀ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਨੂੰ ਮਾਮਲੇ ਨੂੰ ਸ਼ਾਂਤ ਕਰਨ ਲਈ ਬੁਲਾਇਆ ਗਿਆ ਹੈ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਕਾਕਾ ਕੋਚ ਨੇ ਕੌਂਸਲਰ ਵੱਲੋਂ ਕੀਤੀ ਗਈ ਭੱਦੀ ਸ਼ਬਦਾਵਲੀ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਕੌਂਸਲ ਦੇ ਕਰਮਚਾਰੀ ਸਾਡੇ ਇਕ ਪਰਿਵਾਰ ਦੇ ਮੈਂਬਰ ਹਨ ਸਾਨੂੰ ਸਹਿਯੋਗ ਨਾਲ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਸਮੂਹ ਕੌਂਸਲ ਕਰਮਚਾਰੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।
ਸਹੁਰੇ ਪਰਿਵਾਰ ਖਿਲਾਫ ਕਾਰਵਾਈ ਸਬੰਧੀ ਹਾਈਵੇ ’ਤੇ ਲਾਇਆ ਧਰਨਾ
NEXT STORY