ਬਠਿੰਡਾ, (ਪਰਮਿੰਦਰ)- ਬੀਤੀ ਰਾਤ ਗਾਂਧੀ ਮਾਰਕੀਟ 'ਚ ਠੰਡ ਕਰ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਕੁੱਝ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਮਾਰਕੀਟ ਦਾ ਚੌਕੀਦਾਰ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਮਾਰਕੀਟ 'ਚ ਲਾਸ਼ ਪਈ ਹੋਣ ਦੀ ਜਾਣਕਾਰੀ ਮਿਲਣ 'ਤੇ ਸਹਾਰਾ ਜਨਸੇਵਾ ਦੀ ਟੀਮ ਮੌਕੇ 'ਤੇ ਪੁੱਜੀ ਜਦਕਿ ਥਾਣਾ ਕੋਤਵਾਲੀ ਦੇ ਏ. ਐੱਸ. ਆਈ. ਸੰਧੂਰਾ ਸਿੰਘ ਨੇ ਵੀ ਮੌਕੇ 'ਤੇ ਪੁੱਜ ਕੇ ਜ਼ਰੂਰੀ ਜਾਂਚ ਕੀਤੀ। ਪੁਲਸ ਜਾਂਚ ਦੇ ਬਾਅਦ ਸਹਾਰਾ ਵਰਕਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਕੋਲ ਇਸ ਤਰ੍ਹਾਂ ਦਾ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋਇਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਫਿਲਹਾਲ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਤੇ ਲਾਸ਼ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਹਾਰਾ ਬੁਲਾਰਿਆਂ ਨੇ ਦੱਸਿਆ ਕਿ ਇਸ ਤਰ੍ਹਾਂ ਲਗਦਾ ਹੈ ਕਿ ਠੰਡ ਲੱਗਣ 'ਤੇ ਓੜਣ ਲਈ ਕੋਈ ਗਰਮ ਕੱਪੜਾ ਨਾ ਹੋਣ ਕਰ ਕੇ ਹੀ ਉਕਤ ਵਿਅਕਤੀ ਦੀ ਮੌਤ ਹੋਈ ਹੈ।
ਵਿਆਹ ਕਰਵਾ ਕੇ ਨਿਊਜ਼ੀਲੈਂਡ ਲਿਜਾਣ ਦਾ ਝਾਂਸਾ ਦੇ ਕੇ ਠੱਗੇ 28 ਲੱਖ
NEXT STORY