ਬਰਨਾਲਾ (ਪੁਨੀਤ)—ਸ਼੍ਰੋਮਣੀ ਕਮੇਟੀ ਦੇ ਮਾਤਾ ਸਾਹਿਬ ਕੌਰ ਗਰਲਜ਼ ਗਹਿਲ ਦੀਆਂ ਬੇਨਿਯਮੀਆਂ ਬਾਰੇ ਵਿਦਿਆਰਥਣਾਂ, ਮਾਪਿਆਂ, ਜਨਤਕ ਜੱਥੇਬੰਦੀਆਂ ਦਾ ਵਫ਼ਦ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਜਿਲਾ ਈਕਾਈ ਬਰਨਾਲਾ ਦੀ ਅਗਵਾਈ 'ਚ ਏੇ.ਡੀ.ਸੀ. ਅਤੇ ਡੀ.ਸੀ. ਬਰਨਾਲਾ ਨੂੰ ਮਿਲਿਆ। ਇਸ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿੳਉਹ ਆਪਣੀਆਂ ਬੱਚੀਆਂ ਦੇ ਦਾਖਲੇ ਨੂੰ ਲੈ ਦੋ ਹਫ਼ਤੇ ਤੋਂ ਪ੍ਰੇਸ਼ਾਨ ਹਨ। ਕਾਲਜ ਵਾਲੇ ਦਾਖਲੇ ਲਈ ਮੋਟੀਆਂ ਫੀਸਾਂ ਦੀ ਮੰਗ ਕਰ ਰਹੇ ਹਨ ਜੋ ਉਹ ਭਰਨ ਤੋਂ ਅਸਮਰੱਥ ਹਨ। ਪੀੜਤ ਵਿਦਿਆਰਥਣਾਂ ਨੇ ਡੀ.ਸੀ. ਕੋਲ ਆਪਣੀ ਸਮੱਸਿਆ ਰੱਖੀ ਤੇ ਦੋ ਦਿਨਾਂ 'ਚ ਮਾਮਲਾ ਹੱਲ ਕਰਨ ਲਈ ਕਿਹਾ।
ਉਨ੍ਹਾਂ ਦਾ ਕਹਿਣਾ ਹੈ ਕਿ ਨਹੀਂ ਤਾਂ ਉਹ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੀਆਂ ਅਤੇ “ਬੇਟੀ ਬਚਾਓ, ਬੇਟੀ ਪੜਾਓ' ਦਾਅਵੇ ਦੀ ਫੂਕ ਨਿਕਲੇਗੀ। ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਦੇ ਕਨਵੀਨਰ ਵਰਿੰਦਰ ਦੀਵਾਨਾ ਤੇ ਜ਼ਿਲਾ ਕਮੇਟੀ ਮੈਂਬਰਾਂ ਹਰਚਰਨ ਚਹਿਲ, ਅਮਰਜੀਤ ਕੌਰ, ਨਰਿੰਦਰ ਸਿੰਗਲਾ ਨੇ ਕਿਹਾ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਤਹਿਤ ਯੋਗ ਐੱਸ.ਸੀ, ਬੀ.ਸੀ. ਵਿਦਿਆਰਥੀਆਂ ਤੋਂ ਸਿਰਫ਼ ਮੋੜਨਯੋਗ ਫੀਸ ਹੀ ਲਈ ਜਾ ਰਹੀ ਹੈ, ਪਰ ਉਪਰੋਕਤ ਕਾਲਜ ਪੀੜਤ ਵਿਦਿਆਰਥਣਾਂ ਤੋਂ ਨਾ-ਮੋੜਨਯੋਗ ਫੀਸਾਂ ਦੀ ਜ਼ਬਰੀ ਵਸੂਲੀ ਕਰ ਰਿਹਾ ਹੈ ਜੋ ਸਰਾਸਾਰ ਧੱਕਾ ਤੇ ਗੈਰ-ਕਾਨੂੰਨੀ ਕਾਰਵਾਈ ਹੈ। ਇਸ ਨਾਲ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਹੋ ਰਹੇ ਹਨ। ਡਿਪਟੀ ਕਮਿਸ਼ਨਰ ਬਰਨਾਲਾ ਨੇ ਜਲਦੀ ਮਾਮਲਾ ਹੱਲ ਕਰਨ ਦਾ ਭਰੋਸਾ ਦਵਾਇਆ।
ਢੀਂਡਸਾ ਨਾਲ ਫੋਟੋਆਂ ਖਿਚਵਾਉਣੀਆਂ ਅਕਾਲੀਆਂ ਨੂੰ ਪਈਆਂ ਮਹਿੰਗੀਆਂ
NEXT STORY