ਸਾਹਨੇਵਾਲ (ਜਗਰੂਪ)- ਅੱਜ ਹੋਈਆਂ 3 ਨਗਰ ਨਿਗਮ ਅਤੇ 32 ਨਗਰ ਕੌਂਸਲ ਦੀਆਂ ਚੋਣਾਂ ਵਿਚ ਲੋਕਾਂ ਵਲੋਂ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਠੰਡ ਦੇ ਮੌਸਮ ਕਾਰਨ ਲੋਕ ਸਵੇਰ ਤੋਂ ਹੀ ਬੂਥਾਂ ’ਤੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਵੱਡੀ ਗਿਣਤੀ ਵਿਚ ਪਹੁੰਚੇ ਅਤੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਸਾਹਨੇਵਾਲ ਵਿਚ ਕੁਲ 15 ਵਿਚੋਂ ਕਾਂਗਰਸ ਨੇ 12 ਸੀਟਾਂ ’ਤੇ ਜਿੱਤ ਦਰਜ ਕਰ ਲਈ ਹੈ ਬਾਕੀ ਰਹਿੰਦੀਆਂ 3 ਸੀਟਾਂ ਵਿਚੋਂ 2 ’ਤੇ ਅਕਾਲੀ ਦਲ ਅਤੇ ਇਕ ਸੀਟ ’ਤੇ ਭਾਜਪਾ ਨੇ ਜਿੱਤ ਦਰਜ ਕਰ ਲਈ ਹੈ। ਸਾਹਨੇਵਾਲ ਵਿਚ ਕੁਲ 15675 ਵੋਟਰਾਂ ਜਿਨ੍ਹਾਂ ਵਿਚੋਂ ਪੁਰਸ਼ 6039 ਅਤੇ ਮਹਿਲਾ 5306 ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸ਼ਾਮ 4 ਵਜੇ ਤੱਕ ਕੁਲ 72.38 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਮਲੌਦ- ਨਗਰ ਕੌਂਸਲ ਮਲੋਦ ਦੀਆਂ ਚੋਣਾਂ ਵਿਚ 9 ਵਾਰਡਾਂ ਲਈ 21 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ। ਸਵੇਰੇ 8 ਵਜੋਂ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਰਾਂ 5554 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਇਨ੍ਹਾਂ ਵਿਚੋਂ 2012 ਪੁਰਸ਼ ਵੋਟਰ ਅਤੇ 1866 ਮਹਿਲਾ ਵੋਟਰਾਂ ਨੇ ਵੋਟ ਪਾਈ। ਮਲੋਦ ਵਿਖੇ ਕੁਲ 86 ਫੀਸਦੀ ਵੋਟਿੰਗ ਹੋਈ।
ਮੱਲਾਂਪੁਰ-(ਵਿਨੋਦ ਕਾਲੀ)- ਨਗਰ ਕੌਂਸਲ ਮੁਲਾਂਪੁਰ ਦਾਖਾ ਦੀਆਂ ਚੋਣਾਂ ਵਿਚ ਕਾਂਗਰਸ ਦੇ 13 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ਸ਼ਾਮ 4 ਵਜੇ ਤੱਕ ਪਈਆਂ ਵੋਟਾਂ ਵਿਚ 1358 ਵੋਟਰਾਂ ਵਿਚੋਂ 9006 ਵੋਟਰਾਂ ਨੇ ਵੋਟ ਪਾਈ ਅਤੇ 66.12 ਫੀਸਦੀ ਵੋਟ ਪੋਲ ਹੋਈ।
ਮਲੌਦ
ਵਾਰਡ ਨੰਬਰ:-1 ਕਾਂਗਰਸ ਦੇ ਸ਼੍ਰੀਮਤੀ ਰਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਗੋਪੀ ਨੇ ਅਕਾਲੀ ਦਲ ਦੇ ਰਣਧੀਰ ਕੌਰ ਪਤਨੀ ਪਰਮਿੰਦਰ ਸਿੰਘ ਮਨੀ ਅਤੇ ਅਜ਼ਾਦ ਉਮੀਦਵਾਰ ਸੋਨੀਆ ਗੋਇਲ ਪਤਨੀ ਸੰਜੀਵ ਮਿੰਟਾ ਨੂੰ ਹਰਾਇਆ।
ਵਾਰਡ-2 ਵਿਚ ਹੋਏ ਫਸਵੇਂ ਮੁਕਾਬਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਰਭਜਨ ਸਿੰਘ ਸੰਦੀਲਾ ਨੂੰ ਸਿੱਧੀ ਟੱਕਰ ਦੌਰਾਨ ਕਾਂਗਰਸ ਦੇ ਅਵਤਾਰ ਸਿੰਘ ਭੋਲਾ ਨੇ ਹਰਾਇਆ।
ਵਾਰਡ-3 ਵਿਚ ਹੋਏ ਸਿੱਧੇ ਮੁਕਾਬਲੇ ਵਿਚੋਂ ਭਾਜਪਾ ਦੀ ਸ਼੍ਰੀਮਤੀ ਕਿਰਨਦੀਪ ਕੌਰ ਪਤਨੀ ਤਪਿੰਦਰ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਸ਼੍ਰੀਮਤੀ ਪਰਮਜੀਤ ਕੌਰ ਪਤਨੀ ਪਵਨ ਕੁਮਾਰ ਨੂੰ ਸਿੱਧੇ ਮੁਕਾਬਲੇ ਦੌਰਾਨ 12 ਵੋਟਾਂ ਤੇ ਹਰਾਇਆ।
ਵਾਰਡ ਨੰਬਰ: 6 ਵਿਚ ਕਾਂਗਰਸ ਦੇ ਯੂਥ ਵਿੰਗ ਮਲੌਦ ਦੇ ਪ੍ਰਧਾਨ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ ਨੇ ਬਹੁਤ ਹੀ ਫਸਵੇਂ ਮੁਕਾਬਲੇ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਸੁਖਜੀਤ ਸਿੰਘ ਲਾਲੀ ਨੂੰ ਹਰਾਇਆ।
ਵਾਰਡ ਨੰਬਰ: 7 ਵਿਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਕੌਂਸਲਰ ਰਛਪਾਲ ਸਿੰਘ ਪੋਲਾ ਰੋੜੀਆਂ ਦੀ ਸੁਪਤਨੀ ਸ਼੍ਰੀਮਤੀ ਪਰਮਜੀਤ ਕੌਰ ਨੇ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਜਸਵਿੰਦਰ ਕੌਰ ਪਤਨੀ ਜਸਵੰਤ ਸਿੰਘ ਅਤੇ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ ਵਿਚ ਉੱਤਰੇ ਰਾਮ ਆਸਰਾ ਸਿੰਘ ਦੀ ਸੁਪਤਨੀ ਬੀਬੀ ਕੁਲਵੰਤ ਕੌਰ ਨੂੰ ਹਰਾਇਆ।
ਵਾਰਡ ਨੰਬਰ: 8 ਕਾਂਗਰਸ ਪਾਰਟੀ ਤੋਂ ਕੋਟਲੀ ਪਰਿਵਾਰ ਦੇ ਅਤਿ ਨਜ਼ਦੀਕੀ ਆਗੂ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਕਾਕਾ ਰੋੜੀਆਂ ਦੀ ਸੁਪਤਨੀ ਸਾਬਕਾ ਮੀਤ ਪ੍ਰਧਾਨ ਨਗਰ ਪੰਚਾਇਤ ਮਲੌਦ ਸ਼੍ਰੀਮਤੀ ਵਰਿੰਦਰਜੀਤ ਕੌਰ ਨੇ ਸਿੱਧੇ ਮੁਕਾਬਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਗੁਰਮਿੰਦਰ ਕੌਰ ਸੁਪਤਨੀ ਜਗਮੇਲ ਸਿੰਘ ਨੂੰ ਹਰਾਇਆ।
ਵਾਰਡ ਨੰਬਰ: 9 ਤੋਂ ਕਾਂਗਰਸ ਦੇ ਉਮੀਦਵਾਰ ਗੁਰਦੀਪ ਸਿੰਘ ਕਾਲਾ ਨੇ ਆਜ਼ਾਦ ਉਮੀਦਵਾਰ ਰਾਜ ਬਹਾਦਰ ਸਿੰਘ ਨੂੰ ਹਰਾਇਆ।
ਵਾਰਡ ਨੰਬਰ: 10 ਤੋਂ ਕਾਂਗਰਸ ਦੇ ਉਮੀਦਵਾਰ ਗੁਰਜੰਟ ਸਿੰਘ ਬਿੱਲੂ ਡੇਅਰੀ ਵਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਗੁਰਵਿੰਦਰ ਸਿੰਘ ਲਵਲੀ ਪੁੱਤਰ ਸਾਬਕਾ ਕੌਂਸਲਰ ਰਾਮ ਸਿੰਘ ਸੋਮਲ ਖੇੜੀ ਅਤੇ ਆਜ਼ਾਦ ਉਮੀਦਵਾਰ ਸਾਬਕਾ ਕੌਂਸਲਰ ਕਾਮਰੇਡ ਭਗਵਾਨ ਸਿੰਘ ਨੂੰ ਤਿਕੋਨੇ ਸਖਤ ਮੁਕਾਬਲੇ ਦੌਰਾਨ ਹਰਾਇਆ।
ਵਾਰਡ ਨੰਬਰ: 11 ਵਿਚ ਕਾਂਗਰਸ ਪਾਰਟੀ ਦੇ ਸਰਕਲ ਮਲੌਦ ਦੇ ਸੀ: ਮੀਤ ਪ੍ਰਧਾਨ ਰਛਪਾਲ ਸਿੰਘ ਪਾਲਾ ਨੇ ਅਕਾਲੀ ਦਲ ਦੇ ਦੋ ਵਾਰ ਜਿੱਤੇ ਨਿਰਮਲ ਸਿੰਘ ਨਿੰਮਾ ਸਾਬਕਾ ਕੌਂਸਲਰ ਨੂੰ ਸਿੱਧੇ ਮੁਕਾਬਲੇ ਦੌਰਾਨ ਹਰਾਇਆ। ਰਛਪਾਲ ਸਿੰਘ ਪਾਲਾ ਨੂੰ 298 ਵੋਟਾਂ ਅਤੇ ਅਕਾਲੀ ਦਲ ਦੇ ਨਿਰਮਲ ਸਿੰਘ ਨਿੰਮਾ ਨੂੰ 133 ਵੋਟਾਂ ਪਈਆਂ।
ਮੁੱਲਾਂਪੁਰ ਦਾਖਾਂ
ਵਾਰਡ ਨੰਬਰ 1-ਹਰਨੀਤ ਕੌਰ ਮੱਕੜ ਜੇਤੂ
ਵਾਰਡ ਨੰਬਰ 2- ਸੁਭਾਸ਼ ਨਾਗਰ ਜੇਤੂ
ਵਾਰਡ ਨੰਬਰ 3- ਰੇਖਾ ਰਾਣੀ ਜੇਤੂ
ਵਾਰਡ ਨੰਬਰ 4-ਮਹਿੰਦਰਪਾਲ ਲਾਲੀ ਜੇਤੂ
ਵਾਰਡ ਨੰਬਰ 5- ਤਰਸੇਮ ਕੌਰ ਜੇਤੂ
ਵਾਰਡ ਨੰਬਰ 6- ਜਸਵਿੰਦਰ ਸਿੰਘ ਹੈਪੀ ਜੇਤੂ
ਵਾਰਡ ਨੰਬਰ 7-ਸ਼ਕੁੰਤਲਾ ਦੇਵੀ ਜੇਤੂ
ਵਾਰਡ ਨੰਬਰ 8- ਬਲਵਿੰਦਰ ਸਿੰਘ ਜੇਤੂ
ਵਾਰਡ ਨੰਬਰ 9-- ਸੁਦੇਸ਼ ਰਾਣੀ ਜੇਤੂ
ਵਾਰਡ ਨੰਬਰ 10- ਤੇਲੂ ਰਾਮ ਬਾਂਸਲ ਜੇਤੂ
ਵਾਰਡ ਨੰਬਰ 11-ਰੂਪਾਲੀ ਜੈਨ ਜੇਤੂ
ਵਾਰਡ ਨੰਬਰ 12-- ਬਲਵੀਰ ਚੰਦ ਜੇਤੂ
ਵਾਰਡ ਨੰਬਰ 13- ਕਰਨਵੀਰ ਸਿੰਘ ਸੇਖੋਂ ਜੇਤੂ
ਇਥੇ ਜ਼ਿਕਰਯੋਗ ਹੈ ਕਿ ਕਾਂਗਰਸ ਕੋਲ ਬਹੁਮਤ ਹਾਸਲ ਹੋਣ ਕਾਰਨ ਟਕਸਾਲੀ ਕਾਂਗਰਸੀ ਆਗੂ ਬਲਵਿੰਦਰ ਸਿੰਘ ਸੇਖੋਂ ਨੂੰ ਨਗਰ ਕੌਂਸਲ ਮੁੱਲਾਂਪੁਰ ਦਾਖਾ ਦਾ ਸੰਭਾਵੀ ਪ੍ਰਧਾਨ ਬਣਨ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਦੇ ਸ਼ਹਿਰ 'ਚ ਕਾਂਗਰਸ ਦਾ ਦਬਦਬਾ ਬਰਕਰਾਰ, 60 'ਚੋਂ 59 ਸੀਟਾਂ 'ਤੇ ਦਰਜ ਕੀਤੀ ਜਿੱਤ
NEXT STORY