ਮੋਗਾ, (ਆਜ਼ਾਦ)– ਰੇਤ ਦੀ ਨਾਜਾਇਜ਼ ਖੁਦਾਈ ਕਰਨ ਵਾਲਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਧਰਮਕੋਟ ਪੁਲਸ ਵੱਲੋਂ ਰੇਤ ਨਾਲ ਭਰੀਆਂ 2 ਟਰੈਕਟਰ-ਟਰਾਲੀਆਂ ਨੂੰ ਕਾਬੂ ਕਰ ਕੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਜਦਕਿ ਇਕ ਭੱਜਣ ’ਚ ਸਫਲ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕਰਦਿਆਂ ਪਿੰਡ ਫਿਰੋਜ਼ਵਾਲ ਵਾਡਾ ਕੋਲ ਪੁੱਜੇ ਤਾਂ ਉਨ੍ਹਾਂ ਜਾਣਕਾਰੀ ਦੇ ਆਧਾਰ ’ਤੇ ਨਾਕਾਬੰਦੀ ਸਮੇਂ ਜਦੋਂ ਰੇਤ ਨਾਲ ਭਰੀਆਂ ਦੋ ਟਰੈਕਟਰ-ਟਰਾਲੀਆਂ ਨੂੰ ਰੋਕਿਆ ਤਾਂ ਇਸੇ ਦੌਰਾਨ ਇਕ ਟਰੈਕਟਰ ਚਾਲਕ ਆਪਣੀ ਟਰੈਕਟਰ-ਟਰਾਲੀ ਛੱਡ ਕੇ ਫਰਾਰ ਹੋ ਗਿਆ, ਜਦੋਂ ਪੁਲਸ ਪਾਰਟੀ ਨੇ ਦੂਸਰੇ ਟਰੈਕਟਰ ਚਾਲਕ ਨਰਿੰਦਰ ਸਿੰਘ ਵਾਸੀ ਪਿੰਡ ਦਾਤਾ ਨੂੰ ਰੇਤ ਦਾ ਪਰਮਿਟ ਦਿਖਾਉਣ ਲਈ ਕਿਹਾ ਤਾਂ ਉਹ ਕੋਈ ਪਰਮਿਟ ਜਾਂ ਮਾਈਨਿੰਗ ਵਿਭਾਗ ਦੀ ਕੋਈ ਪਰਚੀ ਨਹੀਂ ਦਿਖਾ ਸਕਿਆ, ਜਿਸ ’ਤੇ ਉਸ ਨੂੰ ਹਿਰਾਸਤ ’ਚ ਲੈ ਲਿਆ ਗਿਆ। ਇਸ ਸਬੰਧੀ ਧਰਮਕੋਟ ਪੁਲਸ ਵੱਲੋਂ ਨਰਿੰਦਰ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਤੂੜੀ ਵਾਲੀ ਟਰਾਲੀ ਨੂੰ ਟਰੱਕ ਨੇ ਮਾਰੀ ਟੱਕਰ, 2 ਜ਼ਖਮੀ
NEXT STORY