ਗਿੱਦੜਬਾਹਾ (ਚਾਵਲਾ): ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਅਤੇ ਇਸ ਨਾਲ ਨਜਿੱਠਣ ਲਈ ਮੈਡੀਕਲ ਸੁਵਿਧਾਵਾਂ ਦੇ ਸੰਬੰਧ ਵਿਚ ਵਿਸ਼ਵ ਸਿਹਤ ਸੰਗਠਨ ਦੇ ਸਲਾਹਕਾਰ ਡਾ. ਚਿਕਵੇ ਡਾਇਰੈਕਟਰ ਨਾਈਜੀਰੀਆ ਸੈਂਟਰ ਫਾਰ ਡਸੀਜ ਕੰਟਰੋਲ ਅਤੇ ਡਾ. ਸੈਡਨੇ ਯੇ, ਸੀ.ਈ.ਓ. ਡੀ.ਐਕਸ.ਡੀ. ਹੱਬ ਐਂਡ ਨੈਸ਼ਨਲ ਡਾਇਗਨੋਸਟਿਕ ਪਲੇਟਫਾਰਮ ਆਫ ਸਿੰਘਾਪੁਰ ਨਾਲ ਪਹਿਲੀ ਰਾਊਂਡ ਟੇਬਲ ਮੀਟਿੰਗ ਵਿਚ ਪੰਜਾਬ ਰਾਜ ਦੇ ਨੁਮਾਇੰਦੇ ਵੱਜੋਂ ਹਿੱਸਾ ਲਿਆ। ਵਿਧਾਇਕ ਰਾਜਾ ਵੜਿੰਗ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਕੋਰੋਨਾ ਦੇ ਵੱਧ ਰਹੇ ਪ੍ਰਭਾਵ, ਰੈਪਿਡ ਟੈਸਟਿੰਗ, ਰੈਮੀਡੀਸਵੀਰ ਦਵਾਈ ਦੀ ਵਰਤੋਂ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਲਗਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ।
ਆਸਟ੍ਰੇਲੀਆ ਜਾਣ ਲਈ ਆਈਲੈਟਸ ਪਾਸ ਕੁੜੀ ਨਾਲ ਕੀਤਾ ਵਿਆਹ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ
NEXT STORY