ਬਰਨਾਲਾ,(ਵਿਵੇਕ ਸਿੰਧਵਾਨੀ)– ਬਰਨਾਲਾ ’ਚ ਇਕ ਥਾਣੇਦਾਰ ਸਮੇਤ ਦੋ ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਇਕ ਥਾਣੇਦਾਰ ਜੋ ਕਿ ਮਹਿਲ ਕਲਾਂ ਥਾਣੇ ’ਚ ਤਾਇਨਾਤ ਸੀ, ਉਹ ਕੋਰੋਨਾ ਪਾਜ਼ੇਟਿਵ ਆਇਆ ਹੈ। ਦੂਜਾ ਵਿਅਕਤੀ ਰਾਜਸਥਾਨ ਤੋਂ ਆਇਆ ਸੀ। ਉਸਨੂੰ ਪਹਿਲਾਂ ਹੀ ਇਕਾਂਤਵਾਸ ਕੀਤਾ ਹੋਇਆ ਸੀ ਉਸਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਹੁਣ ਤੱਕ ਜ਼ਿਲਾ ਬਰਨਾਲਾ ’ਚ ਕੁੱਲ 76 ਮਰੀਜ਼ ਕੋਰੋਨਾ ਵਾਇਰਸ ਦੇ ਸਾਹਮਣੇ ਆਏ ਹਨ। ਜਿਨ੍ਹਾਂ ’ਚੋਂ 2 ਦੀ ਮੌਤ ਹੋ ਚੁੱਕੀ ਹੈ।
2022 'ਚ ਨੌਜਵਾਨਾਂ ਨੂੰ ਤਰਜੀਹ ਦੇਵੇਗੀ ਆਮ ਆਦਮੀ ਪਾਰਟੀ : ਭਗਵੰਤ ਮਾਨ
NEXT STORY