ਫਿਰੋਜ਼ਪੁਰ (ਹਰਚਰਨ, ਬਿੱਟੂ) - ਕੋਰੋਨਾ ਵਾਇਰਸ ਤੋ ਬਚਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੂਰੇ ਭਾਰਤ ਨੂੰ 21 ਦਿਨ ਲਈ ਲਾਕਡਾਊਨ ਕੀਤਾ ਗਿਆ ਸੀ। ਲਾਕਡਾਊਨ ਦੌਰਾਨ ਪੁਲਸ ਮੁਲਾਜ਼ਮਾਂ ਵਲੋਂ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾ ਨਾਲ ਨਿਭਾਈ ਗਈ। ਇਸ ਦੌਰਾਨ ਕਈ ਰਾਹਗੀਰਾਂ ਦੀ ਨਾਜਾਇਜ਼ ਤੌਰ ’ਤੇ ਕੁੱਟਮਾਰ ਕੀਤੀ ਗਈ, ਜਿਨ੍ਹਾਂ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਸ ਕੀਤੀ ਗਈਆਂ। ਵਾਇਰਸ ਵੀਡੀਓ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਸ ਨੂੰ ਲੋਕਾਂ ਨਾਲ ਹਲੀਮੀ ਨਾਲ ਪੇਸ਼ ਆਉਣ ਦੇ ਆਦੇਸ਼ ਜਾਰੀ ਕੀਤੇ ਪਰ ਹਾਲਾਤ ਜਿਓ ਦੇ ਤਿਓ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਝੋਕ ਹਰੀ ਹਰ ਵਿਖੇ ਬਿਨ੍ਹਾ ਕਿਸੇ ਡਰ ਦੇ ਲੋਕ ਇਕ ਥਾਂ ਤੋਂ ਦੂਜੀ ਥਾਂ ’ਤੇ ਟਹਿਲਦੇ ਹੋਏ ਨਜ਼ਰ ਆਏ। ਲਾਕ ਡਾਊਨ ਦੇ ਸਮੇਂ ਲੋਕਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਜਿਵੇਂ ਲੋਕਾਂ ਅੰਦਰੋਂ ਕੋਰੋਨਾ ਨਾ ਦੀ ਬੀਮਾਰੀ ਅਤੇ ਪੁਲਸ ਦਾ ਡਰ ਪੂਰੀ ਤਰ੍ਹਾ ਨਾਲ ਖਤਮ ਹੋ ਗਿਆ।
ਇਸ ਮਾਮਲੇ ਦੇ ਸਬੰਧ ’ਚ ਜਦੋਂ ਡੀ.ਐੱਸ.ਪੀ. ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਜਰੂਰਤ ਦਾ ਸਾਮਾਨ ਸਰਕਾਰ ਵਲੋਂ ਦਿੱਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਵੀ ਜੇਕਰ ਲੋਕ ਬਾਹਰ ਨਾਜਾਇਜ਼ ਤੌਰ ’ਤੇ ਘੁੰਮ ਰਹੇ ਹਨ ਤਾਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਕਰਫਿਊ 'ਚ ਸਖਤ ਡਿਊਟੀ ਦੀ ਥਕਾਉਣ ਲਾਹੁਣ ਲਈ ਪੁਲਸ ਨੇ ਸੜਕ 'ਤੇ ਪਾਇਆ ਭੰਗੜਾ (ਵੀਡੀਓ)
NEXT STORY