ਅਮਰਗੜ੍ਹ ( ਜੋਸ਼ੀ ): ‘‘ਕੋਰੋਨਾ ਵਾਇਰਸ ਹੁਣ ਲਗਾਤਾਰ ਪਿੰਡਾਂ ’ਚ ਵੱਡੀ ਪੱਧਰ ’ਤੇ ਵਧ-ਫੁੱਲ ਰਿਹਾ ਹੈ, ਪੰਜਾਬ ਹੀ ਨਹੀਂ ਬਲਕਿ ਸਮੁੱਚੇ ਦੇਸ਼ ਦੀਆਂ ਸਿਹਤ ਸਹੂਲਤਾਂ ਬੁਰੀ ਤਰ੍ਹਾਂ ਲੜਖੜਾ ਚੁੱਕੀਆਂ ਹਨ, ਸੂਬਾ ਸਰਕਾਰ ਵੀ ਲਗਾਤਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ।’’ ਉਕਤ ਵਿਚਾਰ ਯੂਥ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਗੁਰਜੋਤ ਸਿੰਘ ਢੀਂਡਸਾ (ਦੁੱਗਰੀ) ਹਲਕਾ ਅਮਰਗੜ੍ਹ ਨੇ ਕਹੇ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ ਘੇਰਨ ਦੀ ਤਿਆਰੀ! ਵਿਜੀਲੈਂਸ ਦੀ ਰਾਡਾਰ 'ਤੇ ਦੋ ਕਰੀਬੀ
ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ‘ਫਰਜ਼ ਮਨੁੱਖਤਾ ਲਈ ਮੁਹਿੰਮ’ ਸ਼ੁਰੂ ਕੀਤੀ ਗਈ ਹੈ , ਜਿਸ ਦੀ ਅਗਵਾਈ ਪ੍ਰਧਾਨ ਸੁਨੀਲ ਜਾਖੜ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕਰ ਰਹੇ ਹਨ। ਮੁਹਿੰਮ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਨੌਜਵਾਨਾਂ ਦੇ ਹਵਾਲੇ ਕੀਤਾ ਹੈ, ਜਿਸ ’ਚ ਕੋ-ਆਰਡੀਨੇਟਰ ਅਮਰਪ੍ਰੀਤ ਸਿੰਘ ਲਾਲੀ ਅਤੇ ਕੋ-ਕੋਆਰਡੀਨੇਟਰ ਕਰਨਬੀਰ ਸਿੰਘ ਸਿੱਧੂ ਤੋਂ ਇਲਾਵਾ ਗੁਰਜੋਤ ਢੀਂਡਸਾ ਨੂੰ ਮੈਂਬਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਸ਼ਾਮਲ ਇਕ ਹੋਰ ਕਿਸਾਨ ਦੀ ਮੌਤ
ਘਰੇਲੂ ਕੰਮ ਨੂੰ ਲੈ ਕੇ ਪਤੀ ਤੇ ਜੇਠ ਨੇ ਕੀਤੀ ਕੁੱਟਮਾਰ, ਦੁਖੀ ਵਿਆਹੁਤਾ ਨੇ ਕਰ ਲਈ ਖ਼ੁਦਕੁਸ਼ੀ
NEXT STORY