ਮਲੋਟ, (ਜੁਨੇਜਾ)- ਕਰੀਬ ਸਵਾ 2 ਮਹੀਨੇ ਪਹਿਲਾਂ ਮਜ਼ਦੂਰੀ ਕਰ ਕੇ ਆਪਣੇ ਘਰ ਜਾ ਰਹੇ ਆਰਾ ਮਜ਼ਦੂਰ ਪ੍ਰੀਤਮ ਸਿੰਘ ਉੱਪਰ ਅੱਧੀ ਦਰਜਨ ਤੋਂ ਵੱਧ ਵਿਅਕਤੀਅਾਂ ਨੇ ਜਾਨ ਲੇਵਾ ਹਮਲਾ ਕਰ ਕੇ ਉਸ ਦੀਆਂ ਬਾਹਾਂ ਤੋਡ਼ ਕੇ ਉਸ ਨੂੰ ਨਕਾਰਾ ਬਣਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਪੁਲਸ ਨੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ, ਜਿਸ ਕਰ ਕੇ ਗਰੀਬ ਆਰਾ ਮਜ਼ਦੂਰ ਦੋਸ਼ੀਅਾਂ ਧਮਕੀਅਾਂ ਕਰ ਕੇ ਸਹਿਮ ਦੇ ਮਾਹੌਲ ’ਚ ਦਿਨ ਕੱਟ ਰਿਹਾ ਹੈ, ਜਦਕਿ ਦੋਸ਼ੀਆਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ। ਜਾਣਕਾਰੀ ਦਿੰਦਿਆਂ ਪ੍ਰੀਤਮ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਸੱਚਾ ਸੌਦਾ ਰੋਡ ਨੇ ਦੱਸਿਆ ਕਿ ਉਹ 30 ਸਤੰਬਰ, 2018 ਨੂੰ ਆਪਣੇ ਭਰਾ ਕੁਲਦੀਪ ਸਿੰਘ ਨਾਲ ਘਰ ਜਾ ਰਿਹਾ ਸੀ ਕਿ ਰਾਜੂ ਪੁੱਤਰ ਮਹਿੰਦਰ ਸਿੰਘ ਤੇ ਉਸ ਦੇ ਪੁੱਤਰ ਅਤੇ 6-7 ਅਣਪਛਾਤੇ ਵਿਅਕਤੀਆਂ ਨੇ ਉਸ ਉੱਪਰ ਹਮਲਾ ਕਰ ਕੇ ਬਾਹਾਂ ਤੋੜ ਦਿੱਤੀਅਾਂ। ਇਕ ਬਾਂਹ ਵਿਚ ਰਾਡ ਪੈਣ ਅਤੇ ਦੂਜੀ ’ਤੇ ਪਲੱਸਤਰ ਲੱਗਣ ਕਾਰਨ ਉਹ ਨਕਾਰਾ ਹੋ ਗਿਆ ਹੈ। ਇਸ ਮਾਮਲੇ ਨੂੰ ਸਵਾ 2 ਮਹੀਨਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰੀਤਮ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਦੋਸ਼ੀਆਂ ਵਿਰੁੱਧ ਜਲਦ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਾਂਚ ਕਰ ਰਹੇ ਥਾਣੇਦਾਰ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਅਤੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ। ਬਾਕੀ ਦੋਸ਼ੀਆਂ ਵਿਚ ਅਣਪਛਾਤਿਆਂ ’ਚੋਂ 3 ਦੀ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ।
ਪ੍ਰੀਤਮ ਸਿੰਘ ਲਈ ਅੌਖਾ ਹੈ ਪਰਿਵਾਰ ਪਾਲਣਾ : ਇਸ ਮਾਮਲੇ ਵਿਚ ਪੀਡ਼ਤ ਪ੍ਰੀਤਮ ਸਿੰਘ ਦੇ ਘਰ ਪਤਨੀ, ਪੁੱਤਰ ਅਤੇ ਨੂੰਹ ਤੋਂ ਇਲਾਵਾ ਤਿੰਨ ਪੋਤਰੇ ਹਨ, ਜਿਨ੍ਹਾਂ ’ਚੋਂ ਇਕ ਅੱਠ ਸਾਲ ਦਾ ਅਪਾਹਜ ਹੈ। ਪ੍ਰੀਤਮ ਸਿੰਘ ਅਨੁਸਾਰ ਘਰ ਦਾ ਸਾਰਾ ਖਰਚਾ ਉਸ ਦੀ ਮਜ਼ਦੂਰੀ ’ਤੇ ਚੱਲਦਾ ਸੀ ਪਰ ਦੋਵੇਂ ਬਾਹਾਂ ਟੁੱਟਣ ਕਾਰਨ ਉਹ ਕੰਮ ਨਹੀਂ ਕਰ ਸਕਦਾ ਅਤੇ ਪਰਿਵਾਰ ਪਾਲਣਾ ਅੌਖਾ ਹੋ ਗਿਆ ਹੈ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਵਿੱਤੀ ਸਹਾਇਤਾ ਕੀਤੀ ਜਾਵੇ।
ਬਾਲ ਮਜ਼ਦੂਰੀ ਸਬੰਧੀ ਲੇਬਰ ਵਿਭਾਗ ਵੱਲੋਂ ਸਰਵੇ
NEXT STORY