ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਪੁਲਸ ਨੇ 4 ਕੇਸ ਦਰਜ ਕਰਕੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਸੰਦੀਪ ਗੋਇਲ ਨੇ ਦੱਸਿਆ ਕਿ ਥਾਣਾ ਸਿਟੀ 2 ਵਿਚ ਦੋ ਕੇਸ ਦਰਜ ਕਰਕੇ ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਗਸੀਰ ਸਿੰਘ ਵਾਸੀਆਨ ਸੇਖਾ ਰੋਡ ਬਰਨਾਲਾ। ਇਕ ਹੋਰ ਕੇਸ ਵਿਚ ਹਰਵਿੰਦਰ ਸਿੰਘ, ਜਸਵੀਰ ਸਿੰਘ, ਹਰਵਿੰਦਰ ਸਿੰਘ ਵਾਸੀਆਨ ਬਰਨਾਲਾ। ਥਾਣਾ ਸਿਟੀ 1 ਵਿਚ ਇਕ ਕੇਸ ਦਰਜ ਕਰਕੇ ਸੁਖਜਿੰਦਰ ਸਿੰਘ ਵਾਸੀ ਬਰਨਾਲਾ। ਥਾਣਾ ਮਹਿਲ ਕਲਾਂ ਵਿਚ ਇਕ ਕੇਸ ਦਰਜ ਭੁਪਿੰਦਰ ਸਿੰਘ ਵਾਸੀ ਮਹਿਲ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਕਰਫਿਊ ਦੀ ਉਲੰਘਣਾ ਕਰਨ ’ਤੇ ਸੰਗਰੂਰ ਪੁਲਸ ਨੇ 6 ਕੇਸ ਦਰਜ ਕਰਕੇ 10 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) – ਕਰਫਿਊ ਦੀ ਉਲੰਘਣਾ ਕਰਨ ’ਤੇ ਸੰਗਰੂਰ ਪੁਲਸ ਨੇ 6 ਕੇਸ ਦਰਜ ਕਰਕੇ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ. ਐਸ. ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਸਿਟੀ ਸੰਗਰੂਰ ਵਿਚ ਵੱਖ-ਵੱਖ 6 ਕੇਸ ਦਰਜ ਕਰਕੇ ਚਮਕੌਰ ਸਿੰਘ, ਜਸਪਾਲ ਸਿੰਘ, ਕਰਮਜੀਤ ਸਿੰਘ, ਚਮਕੌਰ ਸਿੰਘ, ਦਵਿੰਦਰ ਕੁਮਾਰ, ਕਰਮ ਕੁਮਾਰ, ਗਗਨਪ੍ਰੀਤ, ਜਗਸੀਰ ਸਿੰਘ, ਸੰਤੋਸ਼ ਕੁਮਾਰ, ਚੇਤ ਰਾਮ, ਵਾਸੀਆਨ ਸੰਗਰੂਰ ਨੂੰ ਗ੍ਰਿਫਤਾਰ ਕੀਤਾ ਗਿਆ।
ਕੋਰੋਨਾ ਪਾਜ਼ੇਟਿਵ ਮ੍ਰਿਤਕ ਮਹਿਲਾ ਦੇ 8 ਪਰਿਵਾਰਿਕ ਮੈਂਬਰਾਂ ਦੀ ਰਿਪੋਰਟ ਆਈ ਨੈਗੇਟਿਵ
NEXT STORY