ਨਾਭਾ (ਜਗਨਾਰ)—ਰਿਆਸਤੀ ਸ਼ਹਿਰ ਨਾਭਾ ਨਾਲ ਸਬੰਧਿਤ ਸ਼੍ਰੋਮਣੀ ਕਵੀ ਰਾਸ਼ਟਰਪਤੀ ਐਵਾਰਡੀ ਦਰਸ਼ਨ ਬੁੱਟਰ ਨੂੰ ਸਰਵ ਸੰਮਤੀ ਨਾਲ ਕੇਂਦਰੀ ਲਿਖਾਰੀ ਸਭਾ ਦਾ ਅੱਜ ਪ੍ਰਧਾਨ ਚੁਣ ਲਿਆ ਗਿਆ ਹੈ ।ਦੱਸਣਯੋਗ ਹੈ ਕਿ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨਾਭੇ ਦੀ ਸਿਰਮੌਰ ਸਾਹਿਤਕ ਅਤੇ ਸੱਭਿਆਚਾਰਕ ਸ਼ਖਸੀਅਤ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਐਵਾਰਡ ਵੀ ਮਿਲ ਚੁੱਕਾ ਹੈ ਅਤੇ ਉਹ ਪਿਛਲੇ ਕਰੀਬ ਪੱਚੀ ਸਾਲਾਂ ਤੋਂ ਰਚਨਾ ਵਿਚਾਰ ਮੰਚ ਨਾਭਾ ਦੇ ਪ੍ਰਧਾਨ ਚੱਲੇ ਆ ਰਹੇ ਹਨ।ਇਸ ਮੌਕੇ ਉਨ੍ਹਾਂ ਨੂੰ ਪ੍ਰਧਾਨ ਬਣਨ ਤੇ ਸੁਖਦੇਵ ਸਿੰਘ ਢੀਂਡਸਾ, ਜੱਸੀ ਸੋਹੀਆਂ ਵਾਲਾ ਅਤੇ ਹੋਰ ਰਾਜਨੀਤਿਕ ਧਾਰਮਿਕ ਸੰਸਥਾਵਾਂ ਨੇ ਵਧਾਈ ਦਿੱਤੀ ।
Punjab Wrap Up : ਪੜ੍ਹੋ 6 ਅਕਤੂਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
NEXT STORY