ਫਿਰੋਜ਼ਪੁਰ (ਹਰਚਰਨ,ਬਿੱਟੂ)— ਇਥੋਂ ਥੌੜੀ ਦੂਰ ਪਿੰਡ ਖਾਈ ਫੇਮੇ ਕਿ ਵਿਖੇ ਪੰਜ ਅਣਪਛਾਂਤੇ ਵਿਅਕਤੀਆਂ ਨੇ ਸਮਾਜ ਸੇਵਕ ਮੌੜਾ ਸਿੰਘ ਪੁੱਤਰ ਜੋਗਿੰਦਰ ਸਿੰਘ 'ਤੇ ਹਮਲਾ ਕਰ ਦਿਤਾ ਅਤੇ ਜ਼ਖ਼ਮੀ ਕਰਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮੌੜਾ ਸਿੰਘ ਜਿਥੇ ਸਮਾਜ ਸੇਵਾ ਦੇ ਕੰਮਾ 'ਚ ਅੱਗੇ ਰਹਿੰਦਾ ਹੈ ਉਥੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਖਾਈ ਫੇਮੇ ਕੀ ਵਿਖੇ ਇਲੈਕਟ੍ਰੋਨਿਕ ਦਾ ਕੰਮ ਕਰਦਾ ਹੈ ਇਸ ਨੇ ਦੱਸਿਆ ਕਿ ਅੱਜ ਦੁਪਹਿਰ 1 ਵਜੇ 5 ਵਿਅਕਤੀ ਆਏ ਜਿਨ੍ਹਾ ਦੇ ਮੂੰਹ ਬੰਨੇ ਹੋਏ ਸਨ ਅਤੇ ਬਿਨ੍ਹਾ ਕਿਸੇ ਗਲ ਬਾਤ ਕੀਤੇ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿਤਾ ਮੇਰੀ ਆਵਾਜ਼ ਸੁਣ ਆਪਪਾਸ ਦੇ ਲੋਕ ਆਏ ਤਾਂ ਇਹ ਭੱਜ ਗਏ।
ਪਿੰਡ ਵਾਸੀਆ ਨੇ ਮੌੜਾ ਸਿੰਘ ਨੂੰ ਫਿਰੋਜ਼ਪੁਰ 'ਤੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਥਾਨਾ ਸਦਰ ਦੀ ਪੁਲਸ ਨੂੰ ਸੂਚਿਤ ਕੀਤਾ। ਜ਼ਿਕਕਰਯੋਗ ਹੈ ਕਿ ਕੁਝ ਦਿਨ ਪਹਿਲਾ ਗੀਤਾਕਾਰ ਅਤੇ ਪ੍ਰੈਸ ਕਲੱਬ ਦੇ ਮੈਂਬਰ ਗੁਰਨਾਮ ਸਿੰਘ ਸਿੱਧੂ ਤੇ ਪ੍ਰੈਸ ਕਲੱਬ ਅੰਦਰ ਵੜਕੇ ਹਮਲਾ ਕੀਤਾ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿਤਾ। ਦਿਨ-ਬ-ਦਿਨ ਦੁਨੀਆ ਲੁੱਟਾਂ-ਖੋਹਾਂ ਅਤੇ ਸਮਾਜ ਸੇਵਕਾ 'ਤੇ ਹੁੰਦੇ ਹਮਲੇ ਨੂੰ ਲੈ ਕੇ ਆਮ ਜਨਤਾ 'ਚ ਸਹਿਮ ਦਾ ਮਾਹੌਲ ਬਣਇਆ ਹੋਇਆ ਅਤੇ ਹੁਣ ਹਰ ਇਕ ਵਿਅਕਤੀ ਆਪਣੇ ਆਪ ਨੂੰ ਅਣ ਸੁਰਖਿਅਤ ਸਮਝ ਰਿਹਾ ਹੈ ਜੇਕਰ ਛੇਤੀ ਇਸ ਵੱਲ ਧਿਆਨ ਨਾ ਦਿਤਾ ਗਿਆ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋ ਸਕਦਾ ਹੈ।
ਬਹਿਬਲ ਗੋਲੀ ਕਾਡ : ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਦੀ ਜ਼ਮਾਨਤ ਹਾਈਕੋਰਟ ਵੱਲੋਂ ਮਨਜ਼ੂਰ
NEXT STORY