ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)— ਇਥੇ ਇਕ ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਅਣਪਛਾਤੇ ਟਰੱਕ ਚਾਲਕ ਵਿਰੁੱਧ ਥਾਣਾ ਸਿਟੀ ਸੁਨਾਮ 'ਚ ਕੇਸ ਦਰਜ ਕੀਤਾ ਗਿਆ ਹੈ। ਜੈਲ ਪੋਸਟ ਸਿਟੀ ਸੁਨਾਮ ਦੇ ਸਹਾਇਕ ਥਾਣੇਦਾਰ ਗੁਰਲਾਲ ਸਿੰਘ ਨੇ ਦੱਸਿਆ ਕਿ ਮੁਦਈ ਬਲਵਿੰਦਰ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਵੱਡਾ ਭਰਾ ਮੱਘਰ ਸਿੰਘ (55) ਆਪਣੇ ਘਰ ਵਿਚੋਂ ਸਾਈਕਲ 'ਤੇ ਘਰੇਲੂ ਕੰਮ ਸਬੰਧੀ ਸੁਨਾਮ ਆਇਆ ਸੀ ਜੋ ਕੰਮ ਕਰਨ ਉਪਰੰਤ ਵਾਪਸ ਆਪਣੇ ਪਿੰਡ ਨੂੰ ਸੜਕ 'ਤੇ ਜਾ ਰਿਹਾ ਸੀ ਤਾਂ ਜਦੋਂ ਉਹ ਜਾਖਲ ਰੋਡ ਨੇੜੇ ਹਰੀ ਕੇਵਲ ਹਸਪਤਾਲ ਸੁਨਾਮ ਨੇੜੇ ਪੁੱਜਾ ਤਾਂ ਆਈ. ਟੀ. ਆਈ. ਸੁਨਾਮ ਵਲੋਂ ਆ ਰਹੇ ਤੇਜ਼ ਰਫ਼ਤਾਰੀ ਟਰੱਕ ਦੇ ਅਣਪਛਾਤੇ ਚਾਲਕ ਨੇ ਮੱਘਰ ਸਿੰਘ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਇਲਾਜ ਅਧੀਨ ਮੌਤ ਹੋ ਗਈ।
ਨਾਜ਼ਰ ਸਿੰਘ ਮਾਨਸ਼ਾਹੀਆਂ ਨੇ ਵਿਧਾਨ ਸਭਾ ਦੀ ਮੈਂਬਰੀ ਤੋਂ ਦਿੱਤਾ ਅਸਤੀਫਾ
NEXT STORY