ਫਿਰੋਜ਼ਪੁਰ/ਜੀਰਾ, (ਕੁਮਾਰ,ਗੁਰਮੇਲ)— ਬਿਨ੍ਹਾਂ ਲਾਈਟਾਂ ਵਾਲੇ ਮੋਟਰਸਾਈਕਲ ਚਾਲਕ ਦੀ ਲਾਪਰਵਾਹੀ ਨਾਲ ਹੋਏ ਹਾਦਸੇ ਵਿਚ ਨੋਜਵਾਨ ਲੜਕੇ ਦੀ ਮੌਤ ਹੋ ਜਾਣ ਸਬੰਧੀ ਪੁਲਿਸ ਨੇ ਮੋਟਰਸਾਈਕਲ ਚਾਲਕ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਮੁਦੱਈ ਬਲਵੰਤ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਲੋਹਕੇ ਕਲਾਂ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਹ ਆਪਣੇ 23 ਸਾਲਾ ਭਤੀਜੇ ਸਵਰਨਜੀਤ ਸਿੰਘ ਨਾਲ ਖੇਤ ਤੋਂ ਗੇੜਾ ਲਗਾ ਕੇ ਰਾਤ ਨੂੰ ਕਰੀਬ ਪੌਣੇ 9 ਵਜੇ ਵਾਪਸ ਆ ਰਹੇ ਸੀ ਤਾਂ ਕੁਲਵੰਤ ਸਿੰਘ ਨਾਮੀ ਵਿਅਕਤੀ ਮੋਟਰਸਾਈਕਲ 'ਤੇ ਆ ਰਿਹਾ ਸੀ, ਜਿਸਦੇ ਮੋਟਰਸਾਈਕਲ ਦੀਆਂ ਦੋਵੇ ਲਾਈਟਾਂ ਬੰਦ ਸਨ, ਨੇ ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਲਿਆ ਕੇ ਮੋਟਰਸਾਈਕਲ ਸਵਰਨਜੀਤ ਸਿੰਘ 'ਚ ਮਾਰ ਦਿੱਤਾ ਤੇ ਸਵਰਨਜੀਤ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ, ਜਿਸਦੀ ਹਸਪਤਾਲ ਲਿਜਾਂਦੇ ਵਕਤ ਰਸਤੇ 'ਚ ਹੀ ਮੌਤ ਹੋ ਗਈ। ਥਾਣਾ ਸਦਰ ਜੀਰਾ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਹਾਰ ਤੋਂ ਬਾਅਦ ਖਹਿਰਾ ਵਲੋਂ ਅਸਤੀਫੇ ਦੀ ਪੇਸ਼ਕਸ਼, ਸਿੱਧੂ ਨੂੰ ਸੱਦਾ
NEXT STORY