ਫ਼ਤਿਹਗੜ੍ਹ ਸਾਹਿਬ, (ਜਗਦੇਵ)— ਸਰਹਿੰਦ-ਪਟਿਆਲਾ ਰੋਡ 'ਤੇ ਪਿੰਡ ਨੌਲੱਖਾ ਨੇੜੇ ਮਿੰਨੀ ਟਰੱਕਾਂ ਦੀ ਟੱਕਰ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਮੂਲੇਪੁਰ ਦੇ ਮੁੱਖੀ ਇੰਸਪੈਕਟਰ ਭਗਵੰਤ ਸਿੰਘ, ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆਂ ਕਿ ਡਰਾਇਵਰ ਦਾਨ ਸਿੰਘ ਵਾਸੀ ਸਮਾਣਾ ਗੱਡੀ ਟਾਟਾ 709- ਵਿਚ ਸਰੀਏ ਦੇ ਐਂਗਲ ਭਰੇ ਹੋਏ ਸੀ ਜੋ ਕਿ ਸਰਹਿੰਦ ਤੋ ਪਟਿਆਲਾ ਵੱਲ ਜਾ ਰਿਹਾ ਸੀ ਜਦੋ ਉਕਤ ਗੱਡੀ ਪਿੰਡ ਨੌਲੱਖਾ ਨਜਦੀਕ ਸਰਪੰਚ ਢਾਬੇ ਕੋਲ ਪਹੁੰਚੀ ਤਾਂ ਪਟਿਆਲਾ ਵੱਲ ਤੋਂ ਆ ਰਹੀ ਟਾਟਾ 407 ਗੱਡੀ ਨਾਲ ਟਕਰਾ ਕੇ ਸੜਕ ਕਿਨਾਰੇ ਖੜ੍ਹੇ ਇਕ ਦਰੱਖਤ ਨਾਲ ਜਾ ਟਕਰਾ ਗਈ, ਜਿਸ ਦੇ ਸਿੱਟੇ ਵਜੋਂ ਡਰਾਇਵਰ ਦਾਨ ਸਿੰਘ ਗੱਡੀ ਅਤੇ ਦਰੱਖਤ ਵਿਚ ਬੁਰੀ ਤਰ੍ਹਾਂ ਨਾਲ ਫਸ ਗਿਆ। ਜਿਸ ਨੂੰ ਹਾਈਵੇ ਪੈਟ੍ਰੋਲਿੰਗ ਦੇ ਮੁਲਾਜਮ ਸੰਤੋਖ ਸਿੰਘ, ਮੁਲਾਜਮ ਦਰਸਨ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਰਾਹਗੀਰਾਂ ਦੀ ਮਦਦ ਨਾਲ ਜੇ. ਸੀ. ਬੀ. ਕਰੇਨ ਨਾਲ ਭਾਰੀ ਮੁਸੱਕਤ ਨਾਲ ਬਾਹਰ ਕੱਢਿਆਂ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮਾਨਸਿਕ ਪ੍ਰੇਸ਼ਾਨੀ ਕਾਰਨ ਮਹਿਲਾ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ
NEXT STORY