ਮੋਗਾ, (ਆਜ਼ਾਦ)- ਕੋਟਕਪੂਰਾ ਰੋਡ ਮੋਗਾ ’ਤੇ ਬੀਤੇ 4 ਜੂਨ ਨੂੰ ਕੈਂਟਰ ਅਤੇ ਮੋਟਰਸਾਈਕਲ ’ਚ ਹੋਈ ਟੱਕਰ ’ਚ ਜ਼ਖਮੀ ਪ੍ਰਗਟ ਸਿੰਘ (30) ਨਿਵਾਸੀ ਪਿੰਡ ਸਿੰਘਾਵਾਲਾ ਦੀ ਮੌਤ ਹੋ ਜਾਣ ਦਾ ਪਤਾ ਚੱਲਿਆ ਹੈ। ਇਸ ਸਬੰਧ ’ਚ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵੱਲੋਂ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਨਿਵਾਸੀ ਪਿੰਡ ਸਿੰਘਾਵਾਲਾ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ। ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰਗਟ ਸਿੰਘ ਜੋ ਦੋ ਬੱਚਿਆਂ ਦਾ ਪਿਤਾ ਸੀ ਅਤੇ ਡੀ. ਜੇ. ’ਤੇ ਕੰਮ ਕਰਦਾ ਸੀ, ਬੀਤੇ 4 ਜੂਨ ਨੂੰ ਦੇਰ ਰਾਤ ਜਦ ਉਹ ਆਪਣੇ ਮੋਟਰਸਾਈਕਲ ’ਤੇ ਆਪਣੇ ਦੋਸਤ ਨਾਲ ਮੋਗਾ ਤੋਂ ਪਿੰਡ ਜਾ ਰਿਹਾ ਸੀ ਤਾਂ ਕੋਟਕਪੂਰਾ ਰੋਡ ’ਤੇ ਚੁੰਗੀ ਨੰਬਰ-3 ਕੋਲ ਇਕ ਕੈਂਟਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ’ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਦ ਕਿ ਉਸਦਾ ਦੋਸਤ ਬਾਲ-ਬਾਲ ਬੱਚ ਗਿਆ।
ਪ੍ਰਗਟ ਸਿੰਘ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ। ਬੀਤੇ ਦਿਨ ਜਦ ਉਨ੍ਹਾਂ ਦੇ ਪਰਿਵਾਰ ਵਾਲੇ ਉਸਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਲੈ ਕੇ ਆ ਰਹੇ ਸਨ ਤਾਂ ਉਸਨੇ ਦਮ ਤੋਡ਼ ਦਿੱਤਾ, ਜਿਸ ’ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਪ੍ਰਗਟ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਟਮ ਕਰਵਾਉਣ ਦੇ ਬਾਅਦ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ।
ਦਰਦਨਾਕ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
NEXT STORY