ਅੱਪਰਾ, (ਜ. ਬ.)- ਅੱਜ ਸਵੇਰੇ ਲਗਭਗ 9 ਵਜੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਕਰੀਬੀ ਪਿੰਡ ਮਸਾਣੀ ਤੋਂ ਅੱਪਰਾ ਮੋਡ਼ ਦੇ ਨਜ਼ਦੀਕ ਖੂਹ ’ਤੇ ਇੱਕ ਨੌਜਵਾਨ ਦੀ ਨਸ਼ੇ ਵਾਲੇ ਟੀਕੇ ਦੀ ਓਵਰਡੋਜ਼ ਦੇ ਕਾਰਣ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ। ਮੌਕੇ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਇਕ ਨੌਜਵਾਨ ਨਸ਼ੇ ਦਾ ਟੀਕਾ ਲਾ ਰਿਹਾ ਸੀ ਕਿ ਉਸ ਦੀ ਅਚਾਨਕ ਓਵਰਡੋਜ਼ ਦੇ ਕਾਰਣ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਚਰਨਜੀਤ ਉਰਫ ਦਾਣੀ (30) ਪੁੱਤਰ ਜੋਗਿੰਦਰ ਰਾਮ ਵਾਸੀ ਪਿੰਡ ਮਸਾਣੀ ਵਜੋਂ ਹੋਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਕੇਵਲ ਸਿੰਘ ਥਾਣਾ ਮੁਖੀ ਗੋਰਾਇਆ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਿਨ-ਦਿਹਾੜੇ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ
NEXT STORY