ਪਟਿਆਲਾ (ਪਰਮੀਤ)—ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਵਲੋਂ ਵੱਡੀ ਨਦੀ ਨਾਲ ਲਗਦੇ ਬੜਾ ਰਾਈ ਮਾਜਰਾ ਗੋਪਾਲ ਕਲੋਨੀ ਵਿਖੇ ਪਾਣੀ ਭਰੇ ਖੇਤਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕੇ ਪ੍ਰਭਾਵਿਤ ਇਲਾਕਾ ਨਿਵਾਸੀਆਂ ਨੂੰ ਸੁਰੱਖਿਅਤ ਸਥਾਨਾਂ ਤੇ ਭੇਜਿਆ ਜਾ ਰਿਹਾ ਹੈ ਤੇ ਲੋਕਾਂ ਲਈ ਮੈਡੀਕਲ ਤੇ ਖਾਣੇ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਵੱਡੀ ਨਦੀ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਥੱਲੇ ਹੈ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਪਿਛਲੇ 3 ਦਿਨਾਂ ਤੋਂ ਪੈ ਰਹੇ ਮੀਂਹ ਦੇ ਕਾਰਨ ਪਟਿਆਲਾ ਦੀ ਨਦੀਂ 'ਚ ਅੱਜ ਸਵੇਰੇ 9.7 ਫੁੱਟ, ਜਦਕਿ ਘੱਗਰ 'ਚ ਵੀ ਪਾਣੀ ਸਰਾਲਾ ਹੈੱਡ 'ਤੇ ਪਾਣੀ ਦਾ ਪੱਧਰ 16.25 ਜਾ ਪਹੁੰਚਿਆ ਹੈ।
ਮਾਲਕ ਦੀ ਮੌਤ ਅੱਗੇ ਢਾਲ ਬਣ ਖੜ੍ਹਿਆ 'ਕੁੱਤਾ' ਨਿਭਾਅ ਗਿਆ ਵਫਾਦਾਰੀ
NEXT STORY