ਧੂਰੀ (ਸੰਜੀਵ ਜੈਨ) : ਸਥਾਨਕ ਤਹਿਸੀਲ ਮੁੱਹਲੇ ਵਿਖੇ ਸਥਿਤ ਇਕ ਘਰ ਵਿੱਚ ਲੰਘੀ ਰਾਤ ਚੋਰਾਂ ਵੱਲੋਂ ਗਹਿਣੇ ਅਤੇ ਨਗਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਨੇ ਆਇਆ ਹੈ। ਵਾਰਦਾਤ ਦੇ ਸਮੇਂ ਉਕਤ ਪਰਿਵਾਰ ਕਿਸੇ ਵਿਆਹ ਸਮਾਗਮ 'ਚ ਸ਼ਿਰਕਤ ਕਰਨ ਲਈ ਲੁਧਿਆਣਾ ਗਿਆ ਹੋਇਆ ਸੀ।
ਇਸ ਸਬੰਧੀ ਪੀੜਤ ਮਾਥੁਰ ਸ਼ਰਮਾ (ਲੱਕੀ) ਨੇ ਦੱਸਿਆ ਕਿ ਉਹ ਲੰਘੀ ਰਾਤ ਕਰੀਬ 8 ਵਜੇ ਆਪਣੇ ਘਰ ਦੇ ਮੇਨ ਗੇਟ ਦੇ ਨਾਲ ਲੱਗਦੇ ਛੋਟੇ ਦਰਵਾਜੇ ਨੂੰ ਜਿੰਦਰਾ ਲਗਾਕੇ ਆਪਣੇ ਪਰਿਵਾਰ ਸਮੇਤ ਇਕ ਸਮਾਗਮ 'ਚ ਸ਼ਾਮਲ ਹੋਣ ਦੇ ਲਈ ਲੁਧਿਆਣਾ ਗਏ ਸੀ। ਰਾਤ ਨੂੰ ਕਰੀਬ 2 ਵਜੇ ਜੱਦ ਉਹ ਘਰ ਵਾਪਿਸ ਪਰਤੇ 'ਤੇ ਤਾਂ ਉਕਤ ਗੇਟ ਨੂੰ ਲੱਗਿਆ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਘਰ ਦਾ ਸਮਾਨ ਇਧਰ-ਉਧਰ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆਂ ਕਿ ਸਮਾਨ ਚੈੱਕ ਕਰਨ 'ਤੇ ਉਨ੍ਹਾਂ ਦੇਖਿਆ ਕਿ ਘਰ ਵਿਚ ਪਏ ਕਰੀਬ 15 ਤੋਲੇ ਸੋਨੇ ਦੇ ਗਹਿਣੇ ਅਤੇ 2 ਲੱਖ ਰੂਪਏ ਦੇ ਕਰੀਬ ਨਗਦੀ ਗਾਇਬ ਸੀ। ਇਸ ਸਬੰਧੀ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਦਰਜ਼ ਕਰਵਾ ਦਿੱਤੀ ਗਈ ਹੈ।
ਜਨਮਦਿਨ ਮੌਕੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦਾ ਜਾਣੋ ਸਿਆਸੀ ਸਫਰ (ਵੀਡੀਓ)
NEXT STORY