ਭਵਾਨੀਗੜ੍ਹ(ਵਿਕਾਸ) ਐਤਵਾਰ ਦੇਰ ਸ਼ਾਮ ਪਟਿਆਲਾ ਮੁੱਖ ਸੜਕ 'ਤੇ ਪਿੰਡ ਹਰਦਿੱਤਪੁਰਾ ਨੇੜੇ ਇੱਕ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਨਾਲੇ 'ਚ ਜਾ ਡਿੱਗੀ। ਹਾਦਸੇ 'ਚ ਕਾਰ ਚਾਲਕ ਸਮੇਤ 4 ਚਾਰ ਲੋਕ ਵਾਲ ਵਾਲ ਬੱਚ ਗਏ ਜਦਕਿ 6 ਮਹੀਨਿਆਂ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਬੁਢਲਾਡਾ ਵਾਸੀ ਮਿਥੁਨ ਸ਼ਰਮਾ ਐਤਵਾਰ ਸ਼ਾਮ ਕਾਰ ਰਾਹੀ ਅਪਣੀ ਪਤਨੀ ਸ਼ਵੇਤਾ ਸ਼ਰਮਾਂ, 6 ਮਹੀਨਿਆਂ ਦੀ ਬੇਟੀ ਚਾਰਵੀ ਸਮੇਤ ਦੋ ਭਤੀਜੀਆਂ ਅਕਸ ਤੇ ਸ਼ੁੱਭ ਨਾਲ ਬੁੱਢਲਾਡਾ ਤੋਂ ਪੰਚਕੂਲੇ ਜਾ ਰਿਹਾ ਸੀ ਤਾਂ ਇੱਥੇ ਭਵਾਨੀਗੜ੍ਹ ਨੈਸ਼ਨਲ ਹਾਈਵੇਅ 'ਤੇ ਪਿੰਡ ਹਰਦਿੱਤਪੁਰਾ ਕੋਲ ਕਾਰ ਚਲਾ ਰਹੇ ਮਿਥੁਨ ਸ਼ਰਮਾਂ ਨੂੰ ਨੀਦ ਦੀ ਝਪਕੀ ਆਉਣ ਕਾਰਣ ਇਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਖਤਾਨਾਂ 'ਚ ਬਣੇ ਨਾਲੇ 'ਚ ਜਾ ਪਲਟੀ ।ਹਾਦਸੇ ਬਾਰੇ ਪਤਾ ਲੱਗਦਿਆਂ ਹੀ ਨੇੜਲੇ ਲੋਕਾਂ ਵੱਲੋਂ ਜਲਦੀ ਨਾਲ ਕਾਰ ਸਮੇਤ ਕਾਰ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ।ਹਾਦਸੇ 'ਚ ਬਾਕੀ ਸਾਰੇ ਕਾਰ ਸਵਾਰਾਂ ਦਾ ਬਚਾਅ ਹੋ ਗਿਆ ਜਦਕਿ 6 ਮਹੀਨਿਆਂ ਦੀ ਚਾਰਵੀ ਦੀ ਮੌਤ ਹੋ ਗਈ।
ਪਰਿਵਾਰ ਨੇ ਗੋਦ ਲਈ ਸੀ ਚਾਰਵੀ
ਇਸ ਦਰਦਨਾਕ ਹਾਦਸੇ 'ਚ ਮੌਤ ਦੇ ਮੂੰਹ 'ਚ ਗਈ 6 ਮਹੀਨਿਆਂ ਦੀ ਮਾਸੂਮ ਚਾਰਵੀ ਨੂੰ ਪਰਿਵਾਰ ਨੇ ਗੋਦ ਲਿਆ ਸੀ। ਹਾਦਸੇ ਤੋਂ ਬਾਅਦ ਮਾਸੂਮ ਬੱਚੇ ਦੀ ਮੌਤ ਬਾਰੇ ਪਤਾ ਲੱਗਦਿਆਂ ਹੀ ਸ਼ਹਿਰ ਵਿੱਚ ਹਰ ਇੱਕ ਵਿਅਕਤੀ ਦੀ ਅੱਖ 'ਚ ਪਾਣੀ ਸੀ। ਉਧਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਔਰਤ ਨਾਲ ਕੁੱਟਮਾਰ ਦਾ ਮਾਮਲਾ: ਇਕ ਦਿਨਾਂ ਪੁਲਸ ਰਿਮਾਂਡ 'ਤੇ ਕਾਂਗਰਸੀ ਕੌਂਸਲਰ
NEXT STORY