ਬਠਿੰਡਾ, (ਜ.ਬ.)—ਜ਼ਿਲੇ ਦਾ ਬਤੌਰ ਐੱਸ.ਐੱਸ.ਪੀ. ਚਾਰਜ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਪਹਿਲੀ ਮੁਲਾਕਾਤ 'ਚ ਡਾ.ਨਾਨਕ ਸਿੰਘ ਆਈ.ਪੀ. ਐੱਸ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਇਕ ਹਫਤਾ ਦਿੱਤਾ ਜਾਵੇ, ਉਹ ਸੁਧਾਰ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਕਿਸੇ ਵੀ ਗੈਂਗਸਟਰ ਕਿਸਮ ਦੇ ਮੁਲਜ਼ਮ ਨੂੰ ਬਠਿੰਡਾ ਦੇ ਆਸ-ਪਾਸ ਫਟਕਣ ਨਹੀਂ ਦਿੱਤਾ ਜਾਵੇਗਾ। ਮੁਲਜ਼ਮ ਗਤੀਵਿਧੀਆਂ ਦੇ ਚਲਦੇ ਸ਼ਹਿਰ ਦੇ ਵਿਗੜੇ ਮਾਹੌਲ ਨੂੰ ਸੁਧਾਰਨ ਲਈ ਉਹ ਆਪਣੇ ਸਾਰੇ ਪੁਲਸ ਅਫਸਰਾਂ ਨਾਲ ਮੀਟਿੰਗ ਕਰਕੇ ਤੇ ਬਾਰੀਕੀ ਨਾਲ ਜ਼ੁਰਮ ਨੂੰ ਰੋਕਣ ਲਈ ਵਿਚਾਰ ਕਰਨਗੇ। ਐੱਸ.ਐੱਸ.ਪੀ. ਨੇ ਕਿਹਾ ਕਿ ਸ਼ਹਿਰ 'ਚ ਕਿਸੇ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਜਨਤਾ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦਾ ਫੋਨ ਬੰਦ ਨਹੀਂ ਹੋਵੇਗਾ। ਡਾ.ਨਾਨਕ ਸਿੰਘ ਨੇ ਕਿਹਾ ਕਿ ਨਸ਼ੇ ਦੀ ਵਿਕਰੀ ਰੋਕਣ ਤੇ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਬੰਦ ਕਰਨ ਲਈ ਉਹ ਪੂਰਾ ਜ਼ੋਰ ਲਾਉਣਗੇ। ਨਸ਼ਾ ਸਮੱਗਲਰਾਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਸੂਬੇ ਨਾਲ ਲੱਗਦੇ ਹੋਰ ਸੂਬਿਆਂ ਦੀਆਂ ਹੱਦਾਂ 'ਤੇ ਚੌਕਸੀ ਵਧਾਈ ਜਾਵੇਗੀ ਤੇ ਆਉਣ-ਜਾਣ 'ਤੇ ਜ਼ਿਆਦਾਤਰ ਨਸ਼ਾ ਗੁਆਂਢੀ ਸੂਬਿਆਂ ਹਰਿਆਣਾ ਤੇ ਰਾਜਸਥਾਨ ਤੋਂ ਹੁੰਦਾ ਹੋਇਆ ਪੰਜਾਬ 'ਚ ਪਹੁੰਚਦਾ ਹੈ। ਇਸ ਨੂੰ ਰੋਕਣ ਲਈ ਉਨ੍ਹਾਂ ਦੀ ਇਕ ਵੱਡੀ ਜ਼ਿੰਮੇਵਾਰੀ ਹੋਵੇਗੀ। ਡੀ.ਐੱਸ.ਪੀ. ਰੋਮਾਣਾ ਸਬੰਧੀ ਪੁੱਛੇ ਗਏ ਉਤਰ 'ਚ ਉਨ੍ਹਾਂ ਕਿਹਾ ਕਿ ਉਹ ਨਾਲ ਕੰਮ ਕਰਨਗੇ। ਸਰਕਾਰ ਨੇ ਉਨ੍ਹਾਂ ਨੂੰ ਡੀ.ਐੱਸ.ਪੀ. ਸਿਟੀ ਅਹੁਦੇ 'ਤੇ ਤਾਇਨਾਤ ਕੀਤਾ, ਜਿਸ ਨਾਲ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਵਧ ਗਈਆਂ ਹਨ।
ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਮੰਗੀ ਭੀਖ, ਜਾਣੋ ਕਿਉਂ (ਵੀਡੀਓ)
NEXT STORY