ਕੋਟਕਪੂਰਾ, (ਨਰਿੰਦਰ)- ਥਾਣਾ ਸਦਰ ਪੁਲਸ ਕੋਟਕਪੂਰਾ ਨੇ ਇਕ ਵਿਅਕਤੀ ਨੂੰ 400 ਗ੍ਰਾਮ ਅਫੀਮ ਸਣੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਉਕਤ ਥਾਣੇ ਦੇ ਏ. ਐੱਸ. ਆਈ. ਚਰਨਜੀਤ ਸਿੰਘ ਗਸ਼ਤ ਦੌਰਾਨ ਪੁਲਸ ਪਾਰਟੀ ਨਾਲ ਪਿੰਡ ਦੇਵੀਵਾਲਾ ਵਿਖੇ ਸਿਰਸਡ਼ੀ ਰੋਡ ’ਤੇ ਸੂਏ ਦੇ ਪੁਲ ਕੋਲ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਸੂਏ ਦੀ ਪਟਡ਼ੀ ਦੇ ਸੱਜੇ ਪਾਸਿਓਂ ਇਕ ਵਿਅਕਤੀ ਨੂੰ ਆਉਂਦੇ ਦੇਖਿਆ, ਜਿਸ ਦੇ ਹੱਥ ਵਿਚ ਇਕ ਲਿਫਾਫਾ ਫਡ਼ਿਆ ਹੋਇਆ ਸੀ। ਇਸ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਪੁਲਸ ਮੁਲਾਜ਼ਮਾਂ ਨੇ ਲਿਫਾਫੇ ਦੀ ਚੈਕਿੰਗ ਕੀਤੀ ਤਾਂ ਉਸ ’ਚੋਂ 400 ਗ੍ਰਾਮ ਅਫੀਮ ਬਰਾਮਦ ਹੋਈ। ਇਸ ਸਮੇਂ ਇਸ ਵਿਅਕਤੀ ਦੀ ਪਛਾਣ ਕਸ਼ਮੀਰ ਸਿੰਘ ਵਾਸੀ ਘਣੀਏਵਾਲਾ ਵਜੋਂ ਹੋਈ, ਜਿਸ ਖਿਲਾਫ਼ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ
NEXT STORY