ਫਿਰੋਜ਼ਪੁਰ (ਮਲਹੋਤਰਾ, ਕੁਮਾਰ)–ਪਿੰਡ ਦੇ ਮੁੰਡਿਆਂ ਨੂੰ ਨਸ਼ਾ ਕਰਨ ਅਤੇ ਵੇਚਣ ਤੋਂ ਰੋਕਣ ਵਾਲੇ ਵਿਅਕਤੀ ਦੀ ਉਨ੍ਹਾਂ ਨੇ ਕੁੱਟ-ਮਾਰ ਕੀਤੀ। ਮਾਮਲਾ ਪਿੰਡ ਉਸਮਾਨਵਾਲਾ ਦਾ ਹੈ। ਥਾਣਾ ਆਰਿਫਕੇ ਪੁਲਸ ਨੇ ਪੀੜਤ ਕਾਰਜ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਏ. ਐੱਸ. ਆਈ. ਰਮੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਨੇ ਬਿਆਨ ਦਿੱਤੇ ਹਨ ਕਿ ਉਸਦੇ ਪਿੰਡ ਦੇ ਵਾਸੀ ਸੁਖਦੇਵ ਸਿੰਘ, ਗੁਰਜੰਟ ਸਿੰਘ, ਗੁਰਭੇਜ ਸਿੰਘ, ਬਸੰਤ ਸਿੰਘ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ। ਇਸੇ ਗੱਲ ਦੀ ਰੰਜਿਸ਼ 'ਚ ਉਕਤ ਚਾਰ ਨੌਜਵਾਨਾਂ ਨੇ ਮਿਲ ਕੇ ਉਸ ਨਾਲ ਕੁੱਟ-ਮਾਰ ਕੀਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਐੱਸ. ਆਈ. ਟੀ. ਨੇ ਥਾਣੇ 'ਚ ਕੀਤਾ ਤਲਬ
NEXT STORY